deep sidhu

ਦੀਪ ਸਿੱਧੂ ਦੇ ਹੱਕ ‘ਚ ਸਿੱਖ ਨੌਜਵਾਨਾਂ ਵੱਲੋਂ ਅੰਮ੍ਰਿਤਸਰ ‘ਚ ਕੀਤਾ ਗਿਆ ਸ਼ਰਧਾਂਜਲੀ ਮਾਰਚ

ਅੰਮ੍ਰਿਤਸਰ 21 ਫਰਵਰੀ 2021 : ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਅਤੇ ਕਿਸਾਨੀ ਸੰਘਰਸ਼ ਦੇ ਹੀਰੋ ਭਾਈ ਸੰਦੀਪ ਸਿੰਘ ਉਰਫ਼ ਦੀਪ ਸਿੱਧੂ (Deep Sidhu) ਦੀ ਯਾਦ ‘ਚ ਸਿੱਖ ਨੌਜਵਾਨ ਜਥੇਬੰਦੀਆਂ ਅਤੇ ਸੰਗਤਾਂ ਵੱਲੋਂ ਦੀਪ ਸਿੱਧੂ (Deep Sidhu)ਦੀ ਯਾਦ ‘ਚ ਅੰਮ੍ਰਿਤਸਰ ਵਿੱਚ ਸਿੱਖ ਨੌਜਵਾਨਾਂ ਵੱਲੋਂ ਸੜਕ ਤੇ ਖੜ੍ਹ ਕੇ ਸ਼ਾਂਤਮਈ ਮਾਰਚ ਕੀਤਾ ਗਿਆ ਅਤੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ ਗਈ,
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਦੀਪ ਸਿੱਧੂ (Deep Sidhu) ਪੰਥ, ਪੰਜਾਬ, ਹੱਕ, ਸੱਚ ਅਤੇ ਧਰਮ ਦੀ ਗੱਲ ਠੋਕ ਵਜਾ ਕੇ ਕਰਦਾ ਸੀ, ਨੌਜਵਾਨਾਂ ਨੂੰ ਉਸ ਤੋਂ ਬਹੁਤ ਵੱਡੀਆਂ ਆਸਾਂ ਸਨ, ਉਹ ਇੱਕ ਅਨੌਖੀ ਰੂਹ ਸੀ, ਉਸ ਵਿੱਚ ਇੱਕ ਨਿਧੜਕ ਆਗੂ ਵਾਲੇ ਗੁਣ ਸਨ, ਉਹ ਗੁਣਾਂ ਦਾ ਭਰਪੂਰ ਖਜਾਨਾ ਸੀ। ਉਸ ਦਾ ਬੇਵਕਤੀ ਸੰਸਾਰ ਤੋਂ ਤੁਰ ਜਾਣਾ ਸਿੱਖ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ।
ਉਹਨਾਂ ਕਿਹਾ ਕਿ ਦੀਪ ਸਿੱਧੂ (Deep Sidhu) ਜੋ ਸੱਚ ਦਾ ਆਸ਼ਕ ਤੇ ਕੌਮੀ ਪਰਵਾਨਾ ਸੀ। ਉਹਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ 24 ਫਰਵਰੀ ਨੂੰ ਦੀਪ ਸਿੱਧੂ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣ ਲਈ ਅੰਮ੍ਰਿਤਸਰ ਦੇ ਗੋਲਡਨ ਗੇਟ ਤੋਂ ਕਾਫ਼ਲੇ ਰੂਪ ਵਿੱਚ ਮਾਰਚ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਪਹੁੰਚੇਗਾ, ਸੰਗਤਾਂ ਵੱਡੀ ਗਿਣਤੀ ‘ਚ ਮਾਰਚ ਦਾ ਹਿੱਸਾ ਬਣਨ।

Scroll to Top