July 4, 2024 11:23 pm
ਖੇਲੋ ਇੰਡੀਆ ਯੂਥ ਗੇਮਜ਼

ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ 6 ਨਵੰਬਰ ਨੂੰ

ਚੰਡੀਗੜ੍ਹ, 28 ਅਕਤੂਬਰ 2021 : ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਦੀ ਹਾਕੀ ਟੀਮ ਦੇ ਟਰਾਇਲ ਹੁਣ 6 ਨਵੰਬਰ ਨੂੰ ਹੋਣਗੇ। ਇਹ ਜਾਣਕਾਰੀ ਖੇਡ ਵਿਭਾਗ ਦੇ ਡਾਇਰੈਕਟਰ ਸ੍ਰੀ ਪਰਮਿੰਦਰ ਪਾਲ ਸਿੰਘ ਸੰਧੂ ਵੱਲੋਂ ਦਿੱਤੀ ਗਈ।

ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਅੰਡਰ-18 (ਲੜਕੇ ਅਤੇ ਲੜਕੀਆਂ) ਜੋ ਹਰਿਆਣਾ ਵਿਖੇ ਮਿਤੀ 5 ਫ਼ਰਵਰੀ ਤੋਂ 14 ਫ਼ਰਵਰੀ, 2022 ਤੱਕ ਹੋ ਰਹੀਆਂ ਹਨ |

ਪੰਜਾਬ ਰਾਜ ਦੀਆਂ ਵੱਖ-ਵੱਖ ਖੇਡਾਂ ਵਿੱਚ ਟੀਮਾਂ ਭੇਜਣ ਲਈ 30 ਅਕਤੂਬਰ ਨੂੰ ਟਰਾਇਲ ਕਰਵਾਉਣ ਦੇ ਫੈਸਲੇ ਵਿੱਚ ਅੰਸ਼ਿਕ ਸੋਧ ਕਰਦਿਆਂ ਹੁਣ ਹਾਕੀ ਖੇਡ ਦੇ ਟਰਾਇਲ 30 ਅਕਤੂਬਰ ਦੀ ਬਜਾਏ 6 ਨਵੰਬਰ ਨੂੰ ਸਵੇਰੇ 11:00 ਵਜੇ ਲਾਇਲਪੁਰ ਖਾਲਸਾ ਕਾਲਜ, ਜਲੰਧਰ ਵਿਖੇ ਕਰਵਾਏ ਜਾਣਗੇ। ਬਾਕੀ ਖੇਡਾਂ ਦੇ ਟਰਾਇਲਾਂ ਦੀ ਮਿਤੀ, ਸਮਾਂ ਅਤੇ ਸਥਾਨ ਪਹਿਲਾਂ ਵਾਂਗ ਹੀ ਰਹੇਗਾ।