Site icon TheUnmute.com

Tri Series: ਪਾਕਿਸਤਾਨ ਨੂੰ ਹਰਾ ਕੇ ਤਿਕੋਣੀ ਸੀਰੀਜ਼ ਦੇ ਖ਼ਿਤਾਬ ‘ਤੇ ਨਿਊਜ਼ੀਲੈਂਡ ਦਾ ਕਬਜ਼ਾ

New Zealand

ਚੰਡੀਗੜ੍ਹ, 15 ਫਰਵਰੀ 2025: Pakistan vs New Zealand: ਨਿਊਜ਼ੀਲੈਂਡ ਨੇ ਤਿਕੋਣੀ ਸੀਰੀਜ਼ (Tri Series) ਦੇ ਫਾਈਨਲ ‘ਚ ਪਾਕਿਸਤਾਨ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਹੈ। ਚਚੈਂਪੀਅਨ ਟ੍ਰਾਫੀ ਤੋਂ ਪਹਿਲਾਂ ਨਿਊਜ਼ੀਲੈਂਡ ਦੀ ਟੀਮ ਲਈ ਇਹ ਚੰਗੇ ਸੰਕੇਤ ਹਨ |

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਰਾਚੀ ਦੇ ਨੈਸ਼ਨਲ ਸਟੇਡੀਅਮ ‘ਚ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਾਕਿਸਤਾਨ ਨੇ 49.3 ਓਵਰਾਂ ‘ਚ 242 ਦੌੜਾਂ ਬਣਾ ਕੇ ਆਲ ਆਊਟ ਹੋ ਗਈ। ਨਿਊਜ਼ੀਲੈਂਡ ਨੇ 45.2 ਓਵਰਾਂ ‘ਚ ਸਿਰਫ਼ 5 ਵਿਕਟਾਂ ਗੁਆ ਕੇ ਟੀਚਾ ਪ੍ਰਾਪਤ ਕਰ ਲਿਆ।

ਨਿਊਜ਼ੀਲੈਂਡ ਵੱਲੋਂ ਵਿਲੀਅਮ ਓ’ਰੂਰਕੇ ਨੇ 4 ਵਿਕਟਾਂ ਲਈਆਂ ਅਤੇ ਡੈਰਿਲ ਮਿਸ਼ੇਲ ਅਤੇ ਟੌਮ ਲੈਥਮ ਨੇ ਅਰਧ ਸੈਂਕੜੇ ਜੜੇ। ਪਾਕਿਸਤਾਨ ਦੇ ਕਪਤਾਨ ਮੁਹੰਮਦ ਰਿਜ਼ਵਾਨ 46 ਦੌੜਾਂ ਦੇ ਕੇ ਸਭ ਤੋਂ ਵੱਧ ਸਕੋਰਰ ਰਹੇ ਅਤੇ ਨਸੀਮ ਸ਼ਾਹ ਨੇ 2 ਵਿਕਟਾਂ ਲਈਆਂ।

243 ਦੌੜਾਂ ਦੇ ਟੀਚੇ ਦਾ ਸਾਹਮਣਾ ਕਰਨ ਲਈ ਨਿਊਜ਼ੀਲੈਂਡ  (New Zealand) ਦੀ ਸ਼ੁਰੂਆਤ ਮਾੜੀ ਰਹੀ। ਵਿਲ ਯੰਗ ਦੂਜੇ ਓਵਰ ‘ਚ 5 ਦੌੜਾਂ ਬਣਾ ਕੇ ਆਊਟ ਹੋ ਗਏ । ਇਸ ਤੋਂ ਬਾਅਦ ਡੇਵੋਨ ਕੌਨਵੇ ਅਤੇ ਕੇਨ ਵਿਲੀਅਮਸਨ ਨੇ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਲੀਅਮਸਨ 34 ਦੌੜਾਂ ਬਣਾ ਕੇ ਆਊਟ ਹੋ ਗਏ। ਕੌਨਵੇ ਵੀ ਅਰਧ ਸੈਂਕੜਾ ਨਹੀਂ ਬਣਾ ਸਕਿਆ ਅਤੇ 48 ਦੌੜਾਂ ਬਣਾ ਕੇ ਆਊਟ ਹੋ ਗਿਆ। ਪਾਕਿਸਤਾਨ ਵੱਲੋਂ ਨਸੀਮ ਸ਼ਾਹ ਨੇ 2 ਵਿਕਟਾਂ ਲਈਆਂ। ਸ਼ਾਹੀਨ ਅਫਰੀਦੀ, ਅਬਰਾਰ ਅਹਿਮਦ ਅਤੇ ਸਲਮਾਨ ਅਲੀ ਆਘਾ ਨੇ 1-1 ਵਿਕਟ ਲਈ।

ਪਾਕਿਸਤਾਨ ਵੱਲੋਂ ਰਿਜ਼ਵਾਨ ਨੇ 76 ਗੇਂਦਾਂ ‘ਤੇ 46 ਦੌੜਾਂ ਬਣਾਈਆਂ। ਜਦੋਂ ਕਿ ਆਗਾ ਸਲਮਾਨ ਨੇ 65 ਗੇਂਦਾਂ ‘ਤੇ 45 ਦੌੜਾਂ ਦੀ ਪਾਰੀ ਖੇਡੀ। ਤੈਯਬ ਤਾਹਿਰ ਨੇ 38 ਅਤੇ ਬਾਬਰ ਆਜ਼ਮ ਨੇ 29 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਵਿਲੀਅਮ ਓ’ਰੂਰਕੇ ਨੇ 4 ਵਿਕਟਾਂ ਲਈਆਂ। ਮਾਈਕਲ ਬ੍ਰੇਸਵੈੱਲ ਅਤੇ ਮਿਸ਼ੇਲ ਸੈਂਟਨਰ ਨੇ 2-2 ਵਿਕਟਾਂ ਲਈਆਂ। ਜੈਕਬ ਡਫੀ ਅਤੇ ਨਾਥਨ ਸਮਿਥ ਨੇ ਇੱਕ-ਇੱਕ ਵਿਕਟ ਲਈ। ਜਿਕਰਯੋਗ ਹੈ ਕਿ ਨਿਊਜ਼ੀਲੈਂਡ ਨੇ ਤਿਕੋਣੀ ਲੜੀ ਦੇ ਸਾਰੇ ਮੈਚ ਜਿੱਤੇ, ਜਦੋਂ ਕਿ ਪਾਕਿਸਤਾਨ ਦੱਖਣੀ ਅਫਰੀਕਾ ਵਿਰੁੱਧ ਆਪਣੀ ਇਕਲੌਤੀ ਜਿੱਤ ਹਾਸਲ ਕਰ ਸਕਿਆ।

Read More: PAK vs SA: ਪਾਕਿਸਤਾਨ ਨੇ ਵਨਡੇ ਮੈਚ ‘ਚ 52 ਸਾਲ ਬਾਅਦ ਰਚਿਆ ਇਤਿਹਾਸ

Exit mobile version