July 7, 2024 3:47 pm
Raja Waring

ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ 25 ਦਸੰਬਰ 2021 : ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ (Raja Waring) ਨੇ ਆਖਰਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Kejriwal) ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਮੁੱਦੇ ‘ਤੇ ਕੇਜਰੀਵਾਲ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਬਾਦਲ ਦੀ ਬੱਸ ਸਾਡੇ ਐਨ.ਆਰ.ਆਈ. ਭਰਾਵਾਂ ਤੋਂ ਤਿੰਨ ਹਜ਼ਾਰ ਰੁਪਏ ਲੈ ਰਹੀ ਹੈ ਜਦਕਿ ਪੰਜਾਬ ਸਰਕਾਰ (PUNJAB GOVT) ਦੀ ਬੱਸ ਸਾਡੇ ਭਰਾਵਾਂ ਤੱਕ ਬਾਰਾਂ ਸੌ ਰੁਪਏ ‘ਚ ਪਹੁੰਚ ਸਕਦੀ ਹੈ।
ਰਾਜਾ ਵੜਿੰਗ (Raja Waring0)ਨੇ ਕੇਜਰੀਵਾਲ (Kejriwal) ਨੂੰ ਬੇਨਤੀ ਕਰਦਿਆਂ ਕਿਹਾ ਕਿ ਜਾਂ ਤਾਂ ਤੁਸੀਂ ਬੱਸ ਚਲਾਓ ਜਾਂ ਅਸੀਂ ਤਿਆਰ ਹਾਂ, ਬੱਸ ਤੁਸੀਂ ਇਸ ਵਿੱਚ ਸਾਡਾ ਸਾਥ ਦਿਓ। ਦੂਜੇ ਪਾਸੇ ਕੇਜਰੀਵਾਲ ਨੇ ਜਵਾਬ ‘ਚ ਕਿਹਾ ਕਿ ਅਸੀਂ ਬਾਦਲਾਂ ਦੀਆਂ 115 ਬੱਸਾਂ ਨੂੰ ਬੰਨ੍ਹ ਦਿੱਤਾ ਹੈ, ਪਰ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਅਤੇ ਅਸੀਂ ਇਕੱਠੇ ਬੱਸਾਂ ਚਲਾਉਂਦੇ ਹਾਂ, ਮਸਲਾ ਹੱਲ ਹੋਣਾ ਚਾਹੀਦਾ ਹੈ, ਇਸ ‘ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।