Site icon TheUnmute.com

ਕੇਜਰੀਵਾਲ ਨੂੰ ਮਿਲਣ ਲਈ ਅੰਮ੍ਰਿਤਸਰ ਪਹੁੰਚੇ ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ

raja warring

ਅੰਮ੍ਰਿਤਸਰ 25 ਦਸੰਬਰ 2021 : ਟ੍ਰਾਂਸਪੋਰਟ ਮੰਤਰੀ ਰਾਜਾ ਵੜਿੰਗ (Raja Waring0 ਆਮ ਆਦਮੀ ਪਾਰਟੀ ਦੇ ‘ਸੁਪਰੀਮੋ’ ਅਰਵਿੰਦ ਕੇਜਰੀਵਾਲ (Arvind Kejriwal)  ਨੂੰ ਮਿਲਣ ਲਈ ਅੰਮ੍ਰਿਤਸਰ ਵਿਖੇ ਇਕ ਹੋਟਲ ‘ਚ ਪਹੁੰਚੇ। ਇਥੇ ਹੋਟਲ ‘ਚ ਅਰਵਿੰਦ ਕੇਜਰੀਵਾਲ (Arvind Kejriwal) ਠਹਿਰੇ ਹੋਏ ਹਨ। ਉਹ ਪੰਜਾਬ ਰੋਡਵੇਜ (Punjab Roadways) ਦੀਆਂ ਬੱਸਾਂ ਨੂੰ ਦਿੱਲੀ ਏਅਰਪੋਰਟ ਤੱਕ ਚਲਾਉਣ ਲਈ ਗੱਲਬਾਤ ਕਰਨ ਲਈ ਕੇਜਰੀਵਾਲ (Kejriwal) ਨਾਲ ਗੱਲਬਾਤ ਕਰਨ ਪਹੁੰਚੇ ਸਨ।
ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਰੋਡਵੇਜ ਦੀਆਂ ਬੱਸਾਂ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦਿੱਲੀ ਏਅਰਪੋਰਟ ਜਾਣ ਨਹੀਂ ਦੇ ਰਹੀ। ਇਸ ਲਈ ਉਹ ਕੇਜਰੀਵਾਲ ((Kejriwal) ) ਨੂੰ ਪੱਤਰ ਵੀ ਲਿੱਖ ਚੁੱਕੇ ਹਨ ਪਰ ਕੇਜਰੀਵਾਲ ਵਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਬੀਤੇ ਦਿਨ ਰਾਜਾ ਵੜਿੰਗ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਵਿਖੇ ਵੀ ਉਨ੍ਹਾਂ ਨੂੰ ਮਿਲਣ ਗਏ ਸਨ ਪਰ ਕੇਜਰੀਵਾਲ ਨਹੀਂ ਮਿਲੇ ਸਨ।

Exit mobile version