ਚੰਡੀਗੜ੍ਹ 25 ਮਾਰਚ 2022 : ਪੰਜਾਬ ਸਰਕਾਰ (Punjab Government) ਨੇ ਆਈਪੀਐਸ (IPS) ਅਫਸਰਾਂ ਦਾ ਤਬਾਦਲਾ (Transfers)ਕੀਤਾ ਹੈ। ਅੱਜ ਪੰਜਾਬ ਸਰਕਾਰ ਨੇ ਤਿੰਨ ਸੀਨੀਅਰ ਆਈਪੀਐਸ (IPS) ਅਫਸਰਾਂ ਦੇ ਤਬਾਦਲਿਆਂ ਦੇ ਨਾਲ ਵਿਭਾਗ ਵੀ ਬਦਲ ਦਿੱਤੇ ਹਨ।
ਜਿਨ੍ਹਾਂ ਤਿੰਨ ਅਧਿਕਾਰੀਆਂ ਨੂੰ ਟਰਾਂਸਫਰ ਕੀਤਾ ਹੈ ਉਨ੍ਹਾਂ ਵਿੱਚ 1998 ਬੈਚ ਦੇ ਆਈਪੀਐਸ ਅਧਿਕਾਰੀ ਪ੍ਰਬੋਧ ਕੁਮਾਰ, 1994 ਬੈਚ ਦੇ ਆਈਪੀਐਸ (IPS) ਅਧਿਕਾਰੀ ਐਸਐਸ ਸ੍ਰੀਵਾਸਤਵਾ ਅਤੇ 1994 ਬੈਚ ਦੇ ਆਈਪੀਐਸ ਅਧਿਕਾਰੀ ਅਮਰਦੀਪ ਸਿੰਘ ਹਨ।