July 4, 2024 11:29 pm
Punjab Government

ਪੰਜਾਬ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਦੇ 3 ਸੀਨੀਅਰ ਅਫ਼ਸਰਾਂ ਦੇ ਤਬਾਦਲੇ

ਚੰਡੀਗੜ੍ਹ 04 ਜੂਨ 2022: ਪੰਜਾਬ ਸਰਕਾਰ ਨੇ ਟਰਾਂਸਪੋਰਟ ਵਿਭਾਗ (Transport Department) ਦੇ 3 ਸੀਨੀਅਰ ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਹਨ।ਪ੍ਰਾਪਤ ਜਾਣਕਾਰੀ ਮੁਤਾਬਕ ਸੁਖਵਿੰਦਰ ਸਿੰਘ ਬਰਾੜ ਸਕੱਤਰ ਆਰ.ਟੀ.ਏ ਦਾ ਹੁਸ਼‍ਿਆਰਪੁਰ (ਨਵਾਂ ਸ਼ਹਿਰ) ਵਾਧੂ ਚਾਰਜ ਗੁਰਦਾਸਪੁਰ (ਪਠਾਨਕੋਟ) ਦਾ ਤਬਾਦਲਾ ਫਿਰੋਜ਼ਪੁਰ (ਫਾਜਿਲਕਾ) ਵਿਖੇ ਕੀਤਾ ਗਿਆ ਹੈ।

ਇਸਦੇ ਨਾਲ ਹੀ ਪ੍ਰਦੀਪ ਸਿੰਘ ਢਿੱਲੋਂ ਸਹਾਇਕ ਟਰਾਂਸਪੋਰਟ ਅਫ਼ਸਰ ਕਾਇਮ ਮੁਕਾਮ ਸਕੱਤਰ ਆਰ.ਟੀ.ਏ. ਫਿਰੋਜ਼ਪੁਰ (ਫਾਜਿਲਕਾ) ਦਾ ਤਬਾਦਲਾ ਮੋਹਾਲੀ (ਰੂਪਨਗਰ) ਵਿਖੇ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੁਖਵਿੰਦਰ ਸਿੰਘ ਸਕੱਤਰ ਆਰ.ਟੀ.ਏ ਮੋਹਾਲੀ (ਰੂਪਨਗਰ) ਦਾ ਤਬਾਦਲਾ ਹੁਸ਼‍ਿਆਰਪੁਰ (ਨਵਾਂ ਸ਼ਹਿਰ) ਵਾਧੂ ਚਾਰਜ ਗੁਰਦਾਸਪੁਰ (ਪਠਾਨਕੋਟ) ਵਿਖੇ ਕੀਤਾ ਗਿਆ ਹੈ।