Site icon TheUnmute.com

ਸਕਿੱਲ ਇੰਡੀਆ ਮਿਸ਼ਨ ਤਹਿਤ ਦੇਸ਼ ‘ਚ 1.4 ਕਰੋੜ ਨੌਜਵਾਨਾਂ ਨੂੰ ਦਿੱਤੀ ਸਿਖਲਾਈ: ਨਿਰਮਲਾ ਸੀਤਾਰਮਨ

Nirmala Sitharaman

ਚੰਡੀਗੜ੍ਹ, 01 ਫਰਵਰੀ 2024: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ (Nirmala Sitharaman) ਨੇ ਸਾਲ 2024 ਲਈ ਅੰਤਰਿਮ ਬਜਟ ਦਾ ਐਲਾਨ ਕਰ ਰਹੇ ਹਨ। ਇਸ ਬਜਟ ਵਿੱਚ ਬੀਬੀਆਂ, ਨੌਜਵਾਨਾਂ, ਕਿਸਾਨਾਂ, ਬਜ਼ੁਰਗਾਂ ਅਤੇ ਪਿੰਡ ਵਾਸੀਆਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਭਲਾਈ ਸਕੀਮਾਂ ਦਾ ਐਲਾਨ ਕੀਤਾ ਗਿਆ ਹੈ।

ਵਿੱਤ ਮੰਤਰੀ ਨੇ ਕਿਹਾ ਕਿ ਸਕਿੱਲ ਇੰਡੀਆ ਮਿਸ਼ਨ (Skill India Mission) ਤਹਿਤ ਦੇਸ਼ ਵਿੱਚ 1.4 ਕਰੋੜ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਗਈ ਹੈ। ਨਾਲ ਹੀ 54 ਲੱਖ ਅਪਸਕਿਲ ਜਾਂ ਰੀ-ਸਕਿੱਲਡ ਕੀਤੇ ਗਏ ਹਨ। ਦੇਸ਼ ਵਿੱਚ 3000 ਨਵੀਆਂ ਆਈ.ਟੀ.ਆਈਜ਼ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ ਦੇਸ਼ ਵਿੱਚ ਸੱਤ ਆਈਆਈਟੀ, 16 ਆਈਆਈਆਈਟੀ, ਸੱਤ ਆਈਆਈਐਮ, 15 ਏਮਜ਼ ਅਤੇ 390 ਯੂਨੀਵਰਸਿਟੀਆਂ ਬਣਾਈਆਂ ਗਈਆਂ ਹਨ।

Exit mobile version