July 5, 2024 1:03 am
ਚਾਈਨਾ ਡੋਰ

ਦੁੱਖਦ ਖ਼ਬਰ : ਚਾਈਨਾ ਡੋਰ ਨਾਲ ਗਰਦਨ ਕੱਟਣ ਕਾਰਨ 4 ਸਾਲਾਂ ਬੱਚੀ ਦੀ ਮੌਤ

ਚੰਡੀਗੜ੍ਹ, 8 ਫਰਵਰੀ 2022 :  ਫਿਰੋਜ਼ਪੁਰ ‘ਚ ਅੱਜ ਉਸ ਵੇਲੇ ਮਾਤਮ ਛਾ ਗਿਆ ਜਦੋਂ 4 ਸਾਲਾਂ ਬੱਚੀ ਦੀ ਚਾਈਨਾ ਡੋਰ ਨਾਲ ਮੌਤ ਹੋ ਗਈ। ਓਕਤ ਬੱਚੀ ਬੀਤੇ ਦਿਨ ਆਪਣੀ ਮਾਂ ਨਾਲ ਸਕੂਟਰੀ ਤੇ ਬੈਠ ਕੇ ਸਕੂਲ ਤੋਂ ਵਾਪਸ ਆ ਰਹੀ ਸੀ ਅਤੇ ਚਾਈਨਾ ਡੋਰ ਬੱਚੀ ਦੀ ਗਰਦਨ ਦੇ ਦੁਆਲੇ ਫਿਰਨ ਨਾਲ ਉਸ ਦੀ ਗਰਦਨ ਕੱਟ ਗਈ।

ਲੜਕੀ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਸਦੀ ਚਾਰ ਸਾਲਾਂ ਦੀ ਬੱਚੀ ਆਵਦੀ ਮਾਂ ਨਾਲ ਸਕੂਲ ਤੋਂ ਸਕੂਟਰੀ ਤੇ ਵਾਪਸ ਆ ਰਹੀ ਸੀ ਅਤੇ ਡੋਰ ਨਾਲ ਉਸਦੀ ਗਰਦਨ ਕੱਟੀ ਗਈ, ਲੜਕੀ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਡਾਕਟਰਾਂ  ਵੱਲੋਂ ਉਸਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਅੱਜ ਸਵੇਰੇ ਲੜਕੀ ਦੀ ਮੌਤ ਹੋ ਗਈ।ਮ੍ਰਿਤਕ ਬੱਚੀ ਦੇ ਰਿਸ਼ਤੇਦਾਰਾਂ ਮੰਗ ਕੀਤੀ ਕਿ ਚਾਈਨਾ ਡੋਰ ਤੇ ਸਖ਼ਤ ਪਾਬੰਦੀ ਲਗਾਈ ਜਾਵੇ ਤਾਂ ਜੋ ਕੋਈ ਹੋਰ ਇਸ ਹਾਦਸੇ ਦਾ ਸ਼ਿਕਾਰ ਨਾ ਹੋ ਸਕੇ |

ਇਹ ਪਹਿਲਾ ਮਾਮਲਾ ਨਹੀਂ ਹੈ ਕਿ ਚਾਈਨਾ ਡੋਰ ਨਾਲ ਕਿਸੇ ਦੀ ਮੌਤ ਹੋਈ ਹੋਵੇ, ਇਸ ਤੋਂ ਪਹਿਲਾ ਵੀ ਜਦੋਂ-ਜਦੋਂ ਚਾਈਨਾ ਡੋਰ ਦੀ ਵਰਤੋਂ ਹੋਈ ਹੈ, ਓਦੋਂ ਹੀ ਕਈ ਘਰਾਂ ਦੇ ਚਿਰਾਗ਼ ਬੁਝੇ ਹਨ | ਹਰ ਵਾਰੀ ਸਰਕਾਰੀ ਵਲੋਂ ਪਾਬੰਦੀਆਂ ਲਾਈਆਂ ਜਾਂਦੀਆਂ ਨੇ ਕਿ ਚਾਈਨਾ ਡੋਰ ਦੀ ਵਿਕਰੀ ਨਹੀਂ ਹੋਵੇਗੀ | ਜਿਸ ‘ਤੇ ਵੱਡਾ ਸਵਾਲ ਖੜ੍ਹਾ ਹੁੰਦਾ ਹੈ ਕਿ ਪਾਬੰਦੀ ਲੱਗੀ ਹੋਣ ਦੇ ਬਾਵਜੂਦ ਵੀ ਇਹ ਡੋਰਾਂ ਕਿਵੇਂ ਵਿਕਦੀਆਂ ਹਨ, ਕਿਵੇਂ ਲੋਕ ਸ਼ਰੇਆਮ ਇਸ ਦੀ ਵਰਤੋਂ ਕਰਦੇ ਹਨ ‘ਤੇ ਕਈ ਘਰਾਂ ਦੇ ਚਿਰਾਗ ਬੁਝਦੇ ਹਨ | ਸਰਕਾਰਾਂ ਤੇ ਲੋਕਾਂ ਨੂੰ ਅਪੀਲ ਹੈ ਕਿ ਜੇ ਤੁਸੀਂ ਲੋਕਾਂ ਦੇ ਘਰਾਂ ਦੇ ਚਿਰਾਗ਼ ਬੁਝਣ ਤੋਂ ਬਚਾਉਣੇ ਹਨ| ਇਸ ਦੀ ਵਿਕਰੀ ‘ਤੇ ਪਾਬੰਦੀ ਲਾਈ ਜਾਵੇ |