Site icon TheUnmute.com

ਦਰਦਨਾਕ ਹਾਦਸਾ : ਜੋਧਪੁਰ ਹਾਈਵੇਅ ‘ਤੇ ਬੱਸ ਅਤੇ ਟਰਾਲੀ ਦੀ ਟੱਕਰ, ਜ਼ਿੰਦਾ ਸੜੇ ਲੋਕ

ਜੋਧਪੁਰ ਹਾਈਵੇਅ

ਚੰਡੀਗੜ੍ਹ, 10 ਨਵੰਬਰ 2021 : ਰਾਜਸਥਾਨ ‘ਚ ਬੁੱਧਵਾਰ ਨੂੰ ਬੱਸ-ਟਰਾਲੀ ਦੀ ਟੱਕਰ ‘ਚ 5 ਲੋਕਾਂ ਦੀ ਮੌਤ ਹੋ ਗਈ । ਘਟਨਾ ਬਾੜਮੇਰ ਜ਼ਿਲੇ ਦੇ ਪਚਪਦਰਾ ਥਾਣਾ ਖੇਤਰ ਅਧੀਨ ਆਉਂਦੇ ਜੋਧਪੁਰ ਰਾਸ਼ਟਰੀ ਰਾਜਮਾਰਗ ‘ਤੇ ਪੈਂਦੇ ਪਿੰਡ ਭੰਡਿਆਵਾਸ ਦੀ ਹੈ। ਹਾਦਸੇ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਇਸ ‘ਚ 5 ਲੋਕਾਂ ਦੀ ਮੌਤ ਹੋ ਗਈ।

ਸੂਚਨਾ ਮਿਲਣ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪੁੱਜ ਗਈ। ਅੱਗ ‘ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਦੱਸਿਆ ਜਾ ਰਿਹਾ ਹੈ ਕਿ ਬੱਸ ‘ਚ 15 ਯਾਤਰੀ ਸਵਾਰ ਸਨ। ਬੱਸ ਬਲੋਤਰਾ ਤੋਂ ਜੋਧਪੁਰ ਜਾ ਰਹੀ ਸੀ। ਪਿੰਡ ਭੰਡਿਆਵਾਸ ਵਿੱਚ ਬੱਸ ਦੀ ਟਰੱਕ ਨਾਲ ਆਹਮੋ-ਸਾਹਮਣੀ ਟੱਕਰ ਹੋ ਗਈ। ਇਸ ਕਾਰਨ ਬੱਸ ‘ਚ ਭਿਆਨਕ ਅੱਗ ਲੱਗ ਗਈ।

 

 

Exit mobile version