July 7, 2024 4:56 am
patiala

ਪਟਿਆਲਾ ਵਿਖੇ ਵਾਪਰਿਆ ਦਰਦਨਾਕ ਹਾਦਸਾ, 3 ਨੌਜਵਾਨਾਂ ਦੀ ਹੋਈ ਮੌਤ 1 ਜ਼ਖਮੀ

ਪਟਿਆਲਾ 22 ਦਸੰਬਰ 2021 : ਪਟਿਆਲਾ (Patiala) ਚੀਕਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰ ਨਾਲ 3 ਨੌਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਅਤੇ 1 ਨੌਜਵਾਨ ਗੰਭੀਰ ਰੂਪ ਚ ਜ਼ਖ਼ਮੀ ਹੋ ਗਿਆ, ਇਹ ਚਾਰੋਂ ਨੌਜਵਾਨ ਆਪਣੀ ਗੱਡੀ ‘ਚ ਸਵਾਰ ਹੋ ਕੇ ਪਟਿਆਲਾ ਜਾ ਰਹੀ ਸੀ ਤਾਂ ਰਸਤੇ ‘ਚ ਇਕ ਆਵਾਰਾ ਜਾਨਵਰ ਇਨ੍ਹਾਂ ਦੀ ਗੱਡੀ ਅੱਗੇ ਆ ਗਿਆ ਜਿਸ ਕਰਕੇ ਇਹ ਦਰਦਨਾਕ ਹਾਦਸਾ ਵਾਪਰ ਗਿਆ,
ਪਟਿਆਲਾ (Patiala) ਚੀਕਾ ਰੋਡ ਦੇ ਨਜ਼ਦੀਕ ਪੈਂਦੇ ਪਿੰਡ ਦੁਲਮਾ ਦੇ ਰਹਿਣ ਵਾਲੇ ਚਾਰ ਨੌਜਵਾਨਾਂ ਗੱਡੀ ‘ਚ ਸਵਾਰ ਹੋ ਕੇ ਪਟਿਆਲੇ ਸਾਮਾਨ ਖ਼ਰੀਦਣ ਦੇ ਲਈ ਜਾ ਰਹੇ ਸਨ, ਜਦੋਂ ਨੌਜਵਾਨ ਮਜਾਲ ਕਲਾ ਦੇ ਨਜ਼ਦੀਕ ਪਹੁੰਚੇ ਤਾ ਗੱਡੀ ਦੇ ਸਾਮਣੇ ਜਾਨਵਰ ਆ ਗਿਆ, ਜਿਸ ਕਾਰਨ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਉਨ੍ਹਾਂ ਵਿਚੋਂ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਇੱਕ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, 23 ਸਾਲ ਦਾ ਸੰਦੀਪ ਕੁਝ ਸਾਲ ਪਹਿਲਾ ਹੀ ਫੌਜ ਵਿੱਚ ਭਾਰਤੀ ਹੋਇਆ ਸੀ ਜੋ ਕਿ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਪਰਿਵਾਰ ਦੇ ਮੈਂਬਰਾਂ ਦੀ ਹਾਲਤ ਵੇਖਦੇ ਹੋਏ ਪਿੰਡ ਵਾਲਿਆਂ ਨੇ ਸਰਕਾਰ ਤੋ ਪਰਿਵਾਰ ਦੇ ਮੈਂਬਰਾਂ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਤਾਂ ਜੋ ਗਰੀਬ ਪਰਿਵਾਰਾਂ ਦਾ ਗੁਜ਼ਾਰਾ ਚਲ ਸਕੇ, ਇਸ ਵਿਚ ਜਸਵੀਰ ਸਿੰਘ 23 ਸਾਲ, ਲਖਵੀਰ ਸਿੰਘ 24 ਸੰਦੀਪ ਸਿੰਘ 23 ਇਨ੍ਹਾਂ ਦੀ ਮੌਕੇ ਤੇ ਮੌਤ ਹੋ ਗਈ ਸੁਲੱਖਣ ਸਿੰਘ 18 ਜਖਮੀ ਹੋ ਗਿਆ,