ਚੰਡੀਗੜ੍ਹ, 16 ਸਤੰਬਰ 2024: ਜੇਕਰ ਤੁਸੀਂ ਘੁੰਮਣ ਫਿਰਨ ਦੇ ਸ਼ੌਕੀਨ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ | ਜੇਕਰ ਤੁਸੀਂ ਕਿਸੇ ਹੋਰ ਦੇਸ਼ ਦਾ ਦੌਰਾ ਕਰਨ ਦੀ ਯੋਜਨਾ ਬਣਾ ਰਹੇ ਹੋ, ਤਾਂ IRCTC ਤੁਹਾਡੇ ਲਈ ਇੱਕ ਬਹੁਤ ਹੀ ਸ਼ਾਨਦਾਰ ਟੂਰ ਪੈਕੇਜ ਲੈ ਕੇ ਆਇਆ ਹੈ। ਇਸ ਟੂਰ ਪੈਕੇਜ ਦੇ ਤਹਿਤ ਤੁਹਾਨੂੰ ਨੇਪਾਲ ਜਾਣ ਦਾ ਮੌਕਾ ਮਿਲ ਰਿਹਾ ਹੈ।
ਨੇਪਾਲ ‘ਚ ਕਾਠਮੰਡੂ, ਪੋਖਰਾ, ਮੁਕਤੀਨਾਥ ਆਦਿ ਵਰਗੇ ਕਈ ਸ਼ਾਨਦਾਰ ਸਥਾਨ ਦੇਖਣ ਯੋਗ ਹਨ। ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੈਸਟ ਤੋਂ ਲੈ ਕੇ ਸ਼ਾਂਤ ਝੀਲਾਂ, ਪ੍ਰਾਚੀਨ ਮੰਦਰਾਂ ਅਤੇ ਸੰਘਣੇ ਜੰਗਲਾਂ ਤੱਕ, ਇੱਥੇ ਦੇਖਣ ਯੋਗ ਬਹੁਤ ਸਾਰੀਆਂ ਥਾਵਾਂ ਹਨ। ਇਸਦੇ ਨਾਲ ਹੀ ਨੇਪਾਲ ਦਾ ਹਿਮਾਲੀਅਨ ਖੇਤਰ ਇੱਥੇ ਖਿੱਚ ਦਾ ਸਭ ਤੋਂ ਵੱਡਾ ਕੇਂਦਰ ਹੈ।
ਆਓ ਜਾਣਦੇ ਹਾਂ IRCTC ਦੇ ਇਸ ਟੂਰ ਪੈਕੇਜ ਬਾਰੇ :-
IRCTC ਦੇ ਇਸ ਟੂਰ ਪੈਕੇਜ ਦਾ ਨਾਮ The Divine NEPAL WITH MUKTINATH EX CHENNAI ਰੱਖਿਆ ਹੈ। IRCTC ਦੇ ਇਸ ਟੂਰ ਪੈਕੇਜ ‘ਚ ਕੁੱਲ 5 ਰਾਤਾਂ ਅਤੇ 6 ਦਿਨਾਂ ਲਈ ਨੇਪਾਲ ਦਾ ਟੂਰ ਹੋਵੇਗਾ ।
IRCTC ਦੇ ਇਸ ਟੂਰ ਪੈਕੇਜ ਦੇ ਤਹਿਤ, ਤੁਹਾਨੂੰ ਨੇਪਾਲ ਦੇ ਕਾਠਮੰਡੂ, ਪੋਖਰਾ ਅਤੇ ਮੁਕਤੀਨਾਥ ਲਿਜਾਇਆ ਜਾਵੇਗਾ। ਇਹ IRCTC ਦਾ ਫਲਾਈਟ ਟੂਰ ਪੈਕੇਜ ਹੈ। ਇਹ 1 ਅਕਤੂਬਰ, 2024 ਨੂੰ ਚੇਨਈ ਤੋਂ ਸ਼ੁਰੂ ਹੋ ਰਿਹਾ ਹੈ।
ਯਾਤਰਾ ਦੌਰਾਨ ਤੁਹਾਨੂੰ ਕਿਸੇ ਵੀ ਚੀਜ਼ ਬਾਰੇ ਚਿੰਤਾ ਕਰਨ ਦੀ ਲੋੜ ਨਹੀਂ ਹੈ। IRCTC ਨੇ ਤੁਹਾਡੇ ਖਾਣੇ ਅਤੇ ਰਿਹਾਇਸ਼ ਦਾ ਵੀ ਪ੍ਰਬੰਧ ਕਰੇਗੀ। ਇਸ ਟੂਰ ਪੈਕੇਜ ‘ਚ ਤੁਹਾਨੂੰ ਗਾਈਡ ਅਤੇ ਐਸਕਾਰਟ ਦੀ ਸਹੂਲਤ ਵੀ ਮਿਲ ਰਹੀ ਹੈ।
ਜੇਕਰ ਤੁਸੀਂ ਇਕੱਲੇ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਤੁਹਾਨੂੰ 72,000 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਜਦੋਂ ਕਿ ਜੇਕਰ ਤੁਸੀਂ ਦੋ ਜਣਿਆਂ ਨਾਲ ਯਾਤਰਾ ਕਰ ਰਹੇ ਹੋ ਤਾਂ ਤੁਹਾਡਾ ਪ੍ਰਤੀ ਵਿਅਕਤੀ ਕਿਰਾਇਆ 67,000 ਰੁਪਏ ਹੈ। ਜਦੋਂ ਕਿ ਜੇਕਰ ਤੁਸੀਂ ਤਿੰਨ ਜਣਿਆਂ ਨਾਲ ਯਾਤਰਾ ਕਰ ਰਹੇ ਹੋ ਤਾਂ ਤੁਹਾਡਾ ਪ੍ਰਤੀ ਵਿਅਕਤੀ ਕਿਰਾਇਆ 65,700 ਰੁਪਏ ਹੋਵੇਗਾ |