Site icon TheUnmute.com

ਚੋਟੀ ਦੇ ਕਬੱਡੀ ਖਿਡਾਰੀ ਜਗਦੀਪ ਸਿੰਘ ਮੀਨੂੰ ਦੀ PGI ਚੰਡੀਗੜ੍ਹ ‘ਚ ਇਲਾਜ਼ ਦੌਰਾਨ ਮੌ.ਤ

Kabaddi

ਚੰਡੀਗੜ੍ਹ, 20 ਅਗਸਤ 2024: ਬਨੂੜ ਦੇ ਰਹਿਣ ਵਾਲੇ ਚੋਟੀ ਦੇ ਕਬੱਡੀ (Kabaddi) ਖਿਡਾਰੀ ਜਗਦੀਪ ਸਿੰਘ ਮੀਨੂੰ ਦੀ ਮੌ.ਤ ਨਾਲ ਕਬੱਡੀ ਜਗਤ ‘ਚ ਸੋਗ ਦੀ ਲਹਿਰ ਹੈ | ਜਾਣਕਾਰੀ ਮੁਤਾਬਕ ਜਗਦੀਪ ਸਿੰਘ ਕੁਝ ਦਿਨ ਪਹਿਲਾਂ ਉਹ ਖੇਤਾਂ ‘ਚ ਪਸ਼ੂਆਂ ਲਈ ਚਾਰਾ ਲੈਣ ਗਿਆ ਸੀ, ਇਸ ਦੌਰਾਨ ਸੱਪ ਦੇ ਡੱਸ ਲਿਆ |

ਇਸ ਦੌਰਾਨ ਨੇੜਲੇ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿੱਥੋਂ ਡਾਕਟਰਾਂ ਨੇ ਜਗਦੀਪ ਦੀ ਹਾਲਤ ਨੂੰ ਦੇਖਦੇ ਹੋਏ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਗਦੀਪ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਲਈ ਵੱਡੀ ਗਿਣਤੀ ‘ਚ ਖੇਡ ਸ਼ਖਸੀਅਤਾਂ ਪਹੁੰਚ ਰਹੀਆਂ ਹਨ। ਮ੍ਰਿਤਕ ਖਿਡਾਰੀ ਜਗਦੀਪ ਦੇ ਨਜ਼ਦੀਕੀ ਸਥਾਨਕ ਕੌਂਸਲਰ ਭਜਨ ਲਾਲ ਨੰਦਾ ਨੇ ਦੱਸਿਆ ਕਿ ਜਗਦੀਪ ਮੀਨੂੰ ਦੀ ਉਮਰ ਕਰੀਬ 30 ਸਾਲ ਸੀ | ਸਕੂਲੀ ਦਿਨਾਂ ‘ਚ ਹੀ 45 ਕਿਲੋ ਵਰਗ ‘ਚ ਕਬੱਡੀ (Kabaddi) ਖੇਡਣਾ ਸ਼ੁਰੂ ਕੀਤਾ ਸੀ, ਇਸਤੋਂ ਬਾਅਦ ਉਸਨੇ ਕਦੇ ਮੁੜ ਕੇ ਨਹੀਂ ਦੇਖਿਆ |

Exit mobile version