Site icon TheUnmute.com

ਟੋਕੀਓ ਓਲਿੰਪਿਕ: ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਜਿੱਤਿਆ ਕਾਂਸੀ ਦਾ ਤਮਗਾ

Lovelina Borgohen bronze medal

ਚੰਡੀਗੜ੍ਹ ,4 ਅਗਸਤ 2021 : ਟੋਕੀਓ ਓਲਿੰਪਿਕ ਖੇਡਾਂ ‘ਚ ਭਾਰਤੀ ਮੁੱਕੇਬਾਜ਼ ਲਵਲੀਨਾ ਬੋਰਗੋਹੇਨ ਨੇ ਬੁੱਧਵਾਰ ਨੂੰ ਮਹਿਲਾ ਵੈਲਟਰਵੇਟ ਵਰਗ ‘ਚ ਕਾਂਸੀ ਦਾ ਤਮਗਾ ਹਾਸਿਲ ਕੀਤਾ ਹੈ | ਹਾਲਾਂਕਿ ਲਵਲੀਨਾ ਨੂੰ ਸੈਮੀਫਾਈਨਲ ‘ਚ ਤੁਰਕੀ ਦੀ ਵਿਸ਼ਵ ਚੈਂਪੀਅਨ ਬੁਸੇਨਾਜ ਸੁਰਮੇਨੇਲੀ ਤੋਂ ਹਾਰ ਕੇ ਕਾਂਸੀ ਤਮਗੇ ਨਾਲ ਸਬਰ ਕਰਨਾ ਪਿਆ।ਪਰ ਲਵਲੀਨਾ ਦਾ ਇਹ ਤਮਗਾ ਪਿਛਲੇ 9 ਸਾਲਾਂ ਵਿਚ ਭਾਰਤ ਦਾ ਓਲੰਪਿਕ ਮੁੱਕੇਬਾਜ਼ੀ ਵਿਚ ਪਹਿਲਾਂ ਤਮਗਾ ਹੈ।

ਹੁਣ ਤੱਕ ਟੋਕੀਓ ਓਲਿੰਪਿਕ ਖੇਡਾਂ ‘ਚ ਭਾਰਤ ਦਾ ਇਹ ਤੀਜਾ ਤਮਗਾ ਹੈ। ਇਸ ਤੋਂ ਪਹਿਲਾਂ ਬੈਡਮਿੰਟਨ ਵਿਚ ਪੀਵੀ ਸਿੰਧੂ ਨੇ ਵੀ ਕਾਂਸੀ ਦਾ ਤਮਗਾ ਹੀ ਜਿੱਤਿਆ ਤੇ ਵੇਟਲਿਫਟਿੰਗ ਵਿਚ ਮੀਰਾਬਾਈ ਚਾਨੂੰ ਨੇ ਚਾਂਦੀ ਦਾ ਤਮਗਾ ਜਿੱਤ ਕੇ ਦੇਸ਼ ਦੇ ਨਾਮ ਕੀਤਾ |

Exit mobile version