ਚੰਡੀਗੜ੍ਹ 03 ਅਕਤੂਬਰ 2022: ਪੰਜਾਬ ਵਿਧਾਨ ਸਭਾ ਸੈਸ਼ਨ (Punjab Vidhan Sabha session) ਦੇ ਅੱਜ ਆਖਰੀ ਦਿਨ ਭਰੋਸੇਗੀ ਮਤੇ ਦੇ ਨਾਲ-ਨਾਲ ਫੌਜਾ ਸਿੰਘ ਸਰਾਰੀ ਦੀ ਵਾਇਰਲ ਆਡੀਓ ਕਲਿੱਪ ਦੇ ਮੁੱਦੇ ‘ਤੇ ਭਖਵੀਂ ਬਹਿਸ ਹੋਣ ਦੀ ਸੰਭਾਵਨਾ ਹੈ | ਪਿਛਲੇ ਸੈਸ਼ਨ ਦੌਰਾਨ ਹੰਗਾਮੇ ਦੇ ਚੱਲਦਿਆਂ 16ਵੀਂ ਪੰਜਾਬ ਵਿਧਾਨ ਸਭਾ (Punjab Vidhan Sabha) ਸੈਸ਼ਨ ਦੇ ਅੱਜ ਤੀਜੇ ਦਿਨ ਦੀ ਕਰਵਾਈ 3 ਅਕਤੂਬਰ ਸੋਮਵਾਰ 2 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ ਸੀ ।
ਇਸ ਦੌਰਾਨ ਮਾਨ ਸਰਕਾਰ ਨੇ ਪੇਸ਼ ਕੀਤੇ ਪੰਜਾਬ ਰਾਜ ਵਿਜੀਲੈਂਸ ਕਮਿਸ਼ਨ (ਰਿਪੀਲ) ਬਿੱਲ 2022 , ਪੰਜਾਬ ਗੁਡ ਐਂਡ ਸਰਵਿਸ ਟੈਕਸ ਸ਼ੋਧ ਬਿੱਲ 2022 ਅਤੇ ਪੰਜਾਬ ਵਿਲੈਜ ਕੋਮਨ ਲੈਂਡ ਰੈਵੂਲਸ਼ਨ ਸ਼ੋਧ ਬਿੱਲ 2022 ਨੂੰ ਵਿਧਾਨ ਸਭਾ ਵਿਚ ਪੇਸ਼ ਕੀਤੇ | ਸਦਨ ਦੀ ਕਾਰਵਾਈ ਦੌਰਾਨ ਵਿਰੋਧੀ ਧਿਰ ਕਾਂਗਰਸ ਨੇ ਕੈਬਨਿਟ ਮੰਤਰੀ ਫ਼ੌਜਾ ਸਿੰਘ ਸਰਾਰੀ ਮਾਮਲੇ ਨੂੰ ਲੈ ਕੇ ਵਿਧਾਨ ਸਭਾ ਸਪੀਕਰ ਦੀ ਕੁਰਸੀ ਅੱਗੇ ਨਾਅਰੇਬਾਜ਼ੀ ਕੀਤੀ |