July 8, 2024 1:33 am
ਉਡਾਣਾਂ

ਯੂਕਰੇਨ ਤੋਂ ਅੱਜ 2200 ਤੋਂ ਵੱਧ ਭਾਰਤੀਆਂ ਨੂੰ ਲੈ ਕੇ 11 ਉਡਾਣਾਂ ਕਰਨਗੀਆਂ ਵਤਨ ਵਾਪਸੀ

ਚੰਡੀਗੜ੍ਹ 06 ਮਾਰਚ 2022: ਰੂਸ ਦੇ ਹਮਲਿਆਂ ਕਾਰਨ ਯੂਕਰੇਨ ‘ਚ ਵਿਗੜੀ ਸਥਿਤੀ ਦੇ ਮੱਦੇਨਜਰ ਭਾਰਤ ਸਰਕਾਰ ਯੂਕਰੇਨ ਦੇ ਗੁਆਂਢੀ ਦੇਸ਼ਾਂ ਤੋਂ 2200 ਤੋਂ ਵੱਧ ਭਾਰਤੀਆਂ ਨੂੰ ਲੈ ਕੇ ਭਾਰਤ ਦੀਆਂ 11 ਉਡਾਣਾਂ ਐਤਵਾਰ ਨੂੰ ਵਾਪਸ ਆਉਣਗੀਆਂ । ਇਸ ਦੌਰਾਨ ਐਤਵਾਰ ਨੂੰ ਆਉਣ ਵਾਲੀਆਂ ਉਡਾਣਾਂ ‘ਚੋਂ ਸਲੋਵਾਕੀਆ ਦੇ ਕੋਸਿਸੇ ਤੋਂ ਯੂਕਰੇਨ ‘ਚ ਫਸੇ 154 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਐਤਵਾਰ ਸਵੇਰੇ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚੀ।

ਯੂਕਰੇਨ ਫਸੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਕੇਂਦਰ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ‘ਆਪ੍ਰੇਸ਼ਨ ਗੰਗਾ’ ਚਲਾਇਆ ਜਾ ਰਿਹਾ ਹੈ। ਇਸ ਤਹਿਤ ਯੂਕਰੇਨ ਤੋਂ 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਇਕ ਵਿਸ਼ੇਸ਼ ਜਹਾਜ਼ ਐਤਵਾਰ ਨੂੰ ਹੰਗਰੀ ਦੇ ਬੁਡਾਪੇਸਟ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚਿਆ। ਇਸ ਤੋਂ ਇਲਾਵਾ ਯੂਕਰੇਨ ਤੋਂ ਕੱਢੇ ਗਏ 210 ਭਾਰਤੀਆਂ ਨੂੰ ਲੈ ਕੇ ਭਾਰਤੀ ਹਵਾਈ ਸੈਨਾ ਦਾ ਜਹਾਜ਼ ਰੋਮਾਨੀਆ ਦੇ ਬੁਖਾਰੇਸਟ ਤੋਂ ਦਿੱਲੀ ਨੇੜੇ ਹਿੰਡਨ ਏਅਰਬੇਸ ਪਹੁੰਚ ਗਿਆ ਹੈ।