Site icon TheUnmute.com

Chandigarh: ਚੰਡੀਗੜ੍ਹ ‘ਚ ਪਾਣੀ ਦੀ ਬਰਬਾਦੀ ਨੂੰ ਰੋਕ ਲਈ ਨਗਰ ਨਿਗਮ ਨੇ ਤਿਆਰ ਕੀਤਾ ਸਾਫਟਵੇਅਰ, ਜਾਣੋ ਖ਼ਾਸੀਅਤ

Chandigarh

ਚੰਡੀਗੜ੍ਹ, 25 ਜੂਨ 2024: ਚੰਡੀਗੜ੍ਹ (Chandigarh) ਨਗਰ ਨਿਗਮ ਸ਼ਹਿਰ ‘ਚ ਪਾਣੀ ਦੀ ਬਰਬਾਦੀ ਨੂੰ ਲੈ ਕੇ ਸਖ਼ਤ ਨਜ਼ਰ ਆ ਰਿਹਾ ਹੈ | ਇਸ ਸੰਬੰਧੀ ਨਗਰ ਨਿਗਮ ਵੱਲੋਂ ਪਾਣੀ ਬਰਬਾਦ ਕਰ ਵਾਲਿਆਂ ਦੇ ਚਲਾਨ ਵੀ ਕੱਟੇ ਗਏ ਹਨ | ਹੁਣ ਚੰਡੀਗੜ੍ਹ ਨਗਰ ਨਿਗਮ ਨੇ ਇੱਕ ਅਜਿਹਾ ਸਾਫਟਵੇਅਰ ਤਿਆਰ ਕੀਤਾ ਹੈ। ਇਸ ਸਾਫਟਵੇਅਰ ਰਾਹੀਂ ਪਤਾ ਲੱਗੇਗਾ ਕਿ ਕਿੱਥੇ ਪਾਣੀ ਦੀ ਬਰਬਾਦੀ ਹੋ ਰਹੀ ਹੈ | ਇਸਦੇ ਨਾਲ ਹੀ ਫੋਨ ‘ਤੇ ਪਾਣੀ ਦੇ ਬਿੱਲ ਬਾਰੇ ਵੀ ਜਾਣਕਾਰੀ ਲਈ ਜਾ ਸਕਦੀ ਹੈ |

ਨਗਰ ਨਿਗਮ (Chandigarh) ਨੇ ਕਜੌਲੀ ਵਾਟਰ ਵਰਕ ਤੋਂ ਸਪਲਾਈ ਨੂੰ ਬਿਹਤਰ ਬਣਾਉਣ ਲਈ 67 ਕਰੋੜ ਰੁਪਏ ਦੇ ਪ੍ਰੋਜੈਕਟ ‘ਚ ਖਪਤਕਾਰ ਅਨੁਕੂਲ ਵਾਟਰ ਜੈਮ ਸਾਫਟਵੇਅਰ ਵੀ ਲਗਾਇਆ ਜਾਵੇਗਾ। ਇਹ ਸਿਸਟਮ ਮੇਨ ਲਾਈਨ ਵਿੱਚ ਲੀਕੇਜ ਦੇ ਨਾਲ-ਨਾਲ ਹਰ ਘਰ ਵਿੱਚ ਪਾਣੀ ਦੀ ਬਰਬਾਦੀ ਬਾਰੇ ਵੀ ਜਾਣਕਾਰੀ ਦੇਵੇਗਾ। ਇਸ ਮੰਤਵ ਲਈ ਸਮਾਰਟ ਫਲੋ ਮੀਟਰ ਲਗਾਉਣ ਨਾਲ ਹਰ ਘਰ ਵਿੱਚ ਪਾਣੀ ਦੀ ਬਰਬਾਦੀ ਨੂੰ ਰੋਕਣ ‘ਚ ਵੀ ਮੱਦਦ ਮਿਲੇਗੀ।

ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਪਾਰਕਾਂ ਅਤੇ ਲਾਅਨ ਲਈ ਟਰਸਰੀ ਪਾਣੀ ਦੀ ਸਪਲਾਈ ਹੁੰਦੀ ਹੈ। ਹੁਣ ਨਵੇਂ ਪ੍ਰਾਜੈਕਟ ‘ਚ ਪਾਣੀ ਦੀ ਸਪਲਾਈ ਲਈ ਵਿਛਾਈ ਗਈ 163 ਕਿਲੋਮੀਟਰ ਪਾਈਪਲਾਈਨ ਨੂੰ ਵੀ ਬਦਲਿਆ ਜਾਵੇਗਾ। ਨਗਰ ਨਿਗਮ ਦਾ ਕਹਿਣਾ ਹੈ ਕਿ ਕਿ ਇਹ ਪ੍ਰਾਜੈਕਟ ਨਾ ਸਿਰਫ਼ 24 ਘੰਟੇ ਸਪਲਾਈ ਨੈੱਟਵਰਕ ਮੁਹੱਈਆ ਕਰਵਾਏਗਾ, ਸਗੋਂ ਪਾਣੀ ਦੀ ਬਰਬਾਦੀ ਨੂੰ ਰੋਕਣਾ ਅਤੇ ਲੋਕਾਂ ਨੂੰ ਹਰ ਹਾਲਤ ‘ਚ ਸਾਫ਼ ਪਾਣੀ ਮੁਹੱਈਆ ਕਰਵਾਉਣਾ ਵੀ ਸ਼ਾਮਲ ਹੈ।

Exit mobile version