July 7, 2024 5:12 pm
ਸ਼ਹੀਦਾਂ

ਸ਼ਹੀਦਾਂ ਦੀ ਸੋਚ ਨੂੰ ਜਿਉਂਦਾ ਰੱਖਣ ਲਈ ਉਨ੍ਹਾਂ ਦੇ ਦਿਹਾੜੇ ਮਨਾਉਣੇ ਜ਼ਰੂਰੀ: ਹਰਭਜਨ ਸਿੰਘ ਈਟੀਓ

ਚੰਡੀਗੜ੍ਹ 28 ਸਤੰਬਰ 2022: ਸ਼ਹੀਦ-ਏ -ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੱਢੇ ਗਏ ਕੈਂਡਲ ਮਾਰਚ ਮੌਕੇ ਬੋਲਦੇ ਕੈਬਨਿਟ ਮੰਤਰੀ ਸ.ਹਰਭਜਨ ਸਿੰਘ ਈ ਟੀ ਓ ਨੇ ਕਿਹਾ ਕਿ ਸ਼ਹੀਦਾਂ ਦੀ ਸੋਚ ਜਿਉਂਦੇ ਰੱਖਣ ਅਤੇ ਉਨ੍ਹਾਂ ਦੇ ਸੁਪਨੇ ਪੂਰੇ ਕਰਨ ਲਈ ਸ਼ਹੀਦਾਂ ਦੇ ਦਿਹਾੜੇ ਮਨਾਉਣੇ ਬੇਹੱਦ ਜਰੂਰੀ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਹਿਲੀ ਵਾਰ ਇੰਨੇ ਜੋਸ਼ ਅਤੇ ਉਤਸਾਹ ਨਾਲ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਹੈ ਅਤੇ ਲੋਕਾਂ ਵੱਲੋਂ ਜੋਸ਼ ਅਤੇ ਉਤਸਾਹ ਨਾਲ ਇੰਨਾ ਪ੍ਰੋਗਰਾਮਾਂ ਵਿੱਚ ਕੀਤੀ ਗਈ ਸ਼ਮੂਲੀਅਤ ਭਵਿੱਖ ਦੀ ਤਬਦੀਲੀ ਦੀ ਗਵਾਹੀ ਭਰਦੀ ਹੈ।

ਉਨ੍ਹਾਂ ਕਿਹਾ ਕਿ ਸ਼ਹੀਦ ਵੱਲੋਂ ਲਏ ਸੁਪਨੇ ਜਰੂਰ ਪੂਰੇ ਹੋਣਗੇ ਅਤੇ ਮੈਨੂੰ ਖੁਸ਼ੀ ਅਤੇ ਤਸੱਲੀ ਹੈ ਕਿ ਅਸੀਂ ਇਸ ਤਬਦੀਲੀ ਵਿੱਚ ਆਮ ਆਦਮੀ ਵਜੋਂ ਸਾਖੀ ਬਣਾਂਗੇ।ਕੈਂਡਲ ਮਾਰਚ ਵਿੱਚ ਨੌਜ਼ਵਾਨਾਂ ਦੇ ਨਾਲ ਨਾਲ, ਛੋਟੇ ਬੱਚੇ, ਲੜਕੀਆਂ ਸਮੇਤ ਜ਼ਿਲ੍ਹਾ ਵਾਸੀਆਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ।

ਇਨਕਲਾਬ ਜ਼ਿੰਦਾਬਾਦ ਅਤੇ ਭਗਤ ਸਿੰਘ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਦੇ ਅਕਾਸ਼ ਗੂੰਜਦੇ ਨਾਅਰਿਆਂ ਨਾਲ ਇਹ ਮਾਰਚ ਪਾਰਟੀਸ਼ਨ ਮਿਊਜ਼ੀਅਮ ਤੋਂ ਸੁਰੂ ਹੋ ਕੇ ਜਲਿਆਂ ਵਾਲਾ ਬਾਗ ਵਿਖੇ ਪਹੁੰਚ ਕੇ ਸਮਾਪਤ ਹੋਇਆ। ਡਿਪਟੀ ਕਮਿਸ਼ਨਰਹਰਪ੍ਰੀਤ ਸਿੰਘ ਸੂਦਨ ਨੇ ਆਏ ਪਤਵੰਤਿਆਂ ਅਤੇ ਬੱਚਿਆਂ ਦਾ ਧੰਨਵਾਦ ਕਰਦੇ ਕਿਹਾ ਕਿ ਸਰਕਾਰ ਵੱਲੋਂ ਦਿੱਤੇ ਛੋਟੇ ਜਿਹੇ ਸੱਦੇ ਉਤੇ ਆਮ ਨਾਗਰਿਕਾਂ ਦੀ ਡਟਵੀਂ ਹਾਜ਼ਰੀ ਸਾਡੇ ਮਨੋਬਲ ਵਿੱਚ ਵਾਧਾ ਕਰਦੀ ਹੈ ਅਤੇ ਇਹ ਸਾਥ ਸਾਨੂੰ ਹਰ ਮੁਸ਼ਕਿਲ ਦੇ ਟਾਕਰੇ ਲਈ ਤਾਕਤ ਦਿੰਦਾ ਹੈ।