Site icon TheUnmute.com

ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਸਰ੍ਹੋਂ ਤੇ ਸੂਰਜਮੁੱਖੀ ਦੀ ਫਸਲ ਦੀ ਖੇਤੀ ਨੂੰ ਅਪਨਾਉਣ ਦੀ ਅਪੀਲ: ਡਾ. ਗੁਰਮੇਲ ਸਿੰਘ

ਤੇਲ ਬੀਜ ਫਸਲਾਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਫਰਵਰੀ 2024: ਨੈਸ਼ਨਲ ਮਿਸ਼ਨ ਆਨ ਏਡੀਬਲ ਆਇਲਸਾਈਡਜ ਅਧੀਨ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਸਰ੍ਹੋਂ ਅਤੇ ਸੂਰਜਮੁੱਖੀ ਦੀ ਫਸਲ ਦੀ ਖੇਤੀ ਨੂੰ ਅਪਨਾਉਣ ਸਬੰਧੀ ਡਾ. ਗੁਰਮੇਲ ਸਿੰਘ ਮੁੱਖ ਖੇਤਬਾੜੀ ਅਫਸਰ, ਸਾਹਿਬਜਾਦਾ ਅਜੀਤ ਸਿੰਘ ਨਗਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਅਧੀਨ ਸਰੋਂ ਅਤੇ ਸੂਰਜਮੁੱਖੀ ਲਈ ਦਵਾਈ, ਖਾਦ , ਸਪਰੇ ਪੰਪ ਆਦਿ ਲਈ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।

ਮੌਜੂਦਾ ਸਾਲ 2023- 2024 ਦੌਰਾਨ ਕਾਸਤ ਕੀਤੀ ਗਈ ਸਰ੍ਹੋਂ ਦੀ ਫਸਲ ਤੇ ਤੇਲੇ/ ਚੈਪੇ ਦਾ ਹਮਲਾ ਵੇਖਣ ਵਿੱਚ ਆਇਆ ਹੈ ਅਤੇ ਇਸ ਦੀ ਰੋਕਥਾਮ ਲਈ 40 ਗ੍ਰਾਮ ਥਾਇਆਮੈਥੋਕਸਮ ਜਾਂ 400 ਮਿਲੀਲਿਟਰ ਡਾਈਮੈਥੋਏਟ ਦਵਾਈ ਨੂੰ 80 ਤੋਂ 125 ਲਿਟਰ ਪਾਣੀ ਵਿੱਚ ਘੋਲ ਕੇ ਸਪਰੇਅ ਕੀਤੇ ਜਾਣ ਬਾਰੇ ਵੀ ਦੱਸਿਆ। ਕਿਸਾਨਾਂ ਵੱਲੋਂ ਤੇਲੇ/ ਚੇਪੇ ਦੀ ਰੋਕਥਾਮ ਲਈ ਖ੍ਰੀਦ ਕੀਤੀ ਗਈ ਦਵਾਈ ਦੇ ਬਿੱਲ ਅਤੇ ਬੈਂਕ ਖਾਤੇ ਸਬੰਧਤ ਦਫਤਰ ਬਲਾਕ ਖੇਤੀਬਾੜੀ ਅਫਸਰਾਂ ਨੂੰ ਦੇਣ ਲਈ ਕਿਹਾ ਤਾਂ ਜੋ ਉਨ੍ਹਾ ਨੂੰ ਸਕੀਮ ਅਧੀਨ ਬਣਦੀ ਵਿੱਤੀ ਸਹਾਇਤਾ ਜਾਰੀ ਕੀਤੀ ਜਾ ਸਕੇ।

ਇਸ ਤੋਂ ਇਲਾਵਾ ਸੂਰਜਮੁੱਖੀ ਦੀ ਬਿਜਾਈ ਦਾ ਢੁੱਕਵਾਂ ਸਮਾਂ ਹੋਣ ਕਾਰਨ ਜਿਲ੍ਹੇ ਦੇ ਕਿਸਾਨਾਂ ਨੂੰ ਸਕੀਮ ਅਧੀਨ ਜਾਣਕਾਰੀ ਪ੍ਰਾਪਤ ਕਰਨ ਲਈ ਬਲਾਕ ਪੱਧਰ ਤੇ ਖੇਤੀਬਾੜੀ ਦਫਤਰਾਂ ਨਾਲ ਸੰਪਰਕ ਕਰਨ ਲਈ ਵੀ ਕਿਹਾ, ਤਾਂ ਜੋ ਜਿਲ੍ਹੇ ਵਿੱਚ ਸੂਰਜਮੁੱਖੀ ਦੀ ਕਾਸਤ ਕਰਨ ਵਾਲੇ ਕਿਸਾਨਾਂ ਵੱਲੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕੀਤਾ ਜਾ ਸਕੇ।

Exit mobile version