Site icon TheUnmute.com

ਲੋਕਤੰਤਰ ਦਾ ਤਿਉਹਾਰ ਮਨਾਉਣ ਲਈ ਸਵੀਪ ਟੀਮ ਵਲੋਂ ਭੱਠਿਆਂ ‘ਤੇ ਦਸਤਕ

ਲੋਕਤੰਤਰ

ਐਸ.ਏ.ਐਸ ਨਗਰ, 23 ਮਈ 2024: ਜ਼ਿਲ੍ਹਾ ਸਵੀਪ ਟੀਮ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਹਰ ਇਕ ਵਰਗ ਨੂੰ ਵੋਟ ਪਾਉਣ ਦੀ ਅਪੀਲ ਕਰਨ ਦੇ ਮਨਸੂਬੇ ਅਤੇ ਮੋਹਾਲੀ ਨੂੰ ਹਰਾ-ਭਰਾ ਅਤੇ ਪਲਾਸਟਿਕ ਮੁਕਤ ਕਰਨ ਦੇ ਸੁਨੇਹੇ ਨਾਲ ਹਰ ਜਗ੍ਹਾ ਉੱਤੇ ਪਹੁੰਚ ਕੀਤੀ ਜਾ ਰਹੀ ਹੈ।

ਇਸ ਸਿਲਸਿਲੇ ਵਿੱਚ ਟਰੈਕਟਰ ਟਰਾਲੀਆਂ ਵਾਲੇ ਜਿਹੜੇ ਕਿ ਰੇਤਾ ਸੀਮਿੰਟ, ਬਜਰੀ ਅਤੇ ਇੱਟਾਂ ਦਾ ਕਾਰੋਬਾਰ ਕਰਦੇ ਹਨ, ਉਨ੍ਹਾਂ ਨੂੰ ਅੱਜ ਜ਼ਿਲ੍ਹਾ ਸਵੀਪ ਟੀਮ ਵੱਲੋਂ ਵੋਟ ਪਾਉਣ ਦੇ ਸੁਨੇਹੇ ਵਾਲੀਆਂ ਟੋਪੀਆਂ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਵੱਲੋਂ ਤਿਆਰ ਸੱਦਾ ਪੱਤਰ ਰਾਹੀਂ 1 ਜੂਨ 2024 ਨੂੰ ਵੋਟ ਪਾਉਣ ਦਾ ਨਿੱਘਾ ਸੱਦਾ ਦਿੱਤਾ ਗਿਆ।

ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸੀਸ਼ ਸਿੰਘ ਅੰਟਾਲ ਅਤੇ ਚੋਣ ਤਹਿਸੀਲਦਾਰ ਸੰਜੇ ਕੁਮਾਰ ਵੱਲੋਂ ਸੈਕਟਰ 80 ਵਿੱਚ ਜਿੱਥੇ ਤਕਰੀਬਨ 100 ਦੇ ਕਰੀਬ ਟਰੈਕਟਰ ਟਰਾਲੀਆਂ ਅਤੇ ਲਗਭਗ ਇਸ ਕਾਰੋਬਾਰ ਨਾਲ ਜੁੜੇ 200 ਕਾਮੇ ਖੜ੍ਹੇ ਹੁੰਦੇ ਹਨ, ਨੂੰ ਵੋਟ ਪਾਉਣ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸਵੱਛ ਵਾਤਾਵਰਨ ਪਲਾਸਟਿਕ ਮੁਕਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਲਈ ਸਹੁੰ ਵੀ ਚਕਾਈ ਗਈ ਅਤੇ ਫਲਦਾਰ/ਛਾਂਦਾਰ ਬੂਟੇ ਲਗਾ ਕੇ ਜਰਨਲ ਅਬਜਰਬਰ ਡਾ. ਹੀਰਾ ਲਾਲ ਦੇ ਸੁਨੇਹੇ ਨੂੰ ਵੀ ਵੋਟਰਾਂ ਤੱਕ ਪਹੁੰਚਾਇਆ ਗਿਆ।

ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ. ਗੁਰਬਖਸੀਸ਼ ਅੰਟਾਲ ਨੇ ਦੱਸਿਆ ਕਿ ਅੱਜ ਅੰਬ, ਜਾਮੁਣ, ਨਿੰਮ ਅਤੇ ਸੁਹੰਜਣ ਦੇ ਬੂਟੇ ਲਗਾਏ ਗਏ। ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਦੇ 1 ਜੂਨ ਨੂੰ ਚੋਣ ਸੱਦੇ ਦਾ ਸੱਦਾ ਪੱਤਰ ਪੜ੍ਹ ਕੇ ਵੋਟਰਾਂ ਨੂੰ ਬਹੁਤ ਵਧੀਆ ਲੱਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਪਹਿਲਾ ਮੌਕਾ ਹੈ ਜਦੋਂ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਇਸ ਤਰ੍ਹਾ ਦੇ ਸੁਨੇਹੇ ਆਪਣੇ ਵੋਟਰਾਂ ਤੱਕ ਪਹੁੰਚਾਏ ਜਾ ਰਹੇ ਹਨ। ਇਸ ਮੌਕੇ ਸਵੀਪ ਟੀਮ ਦੇ ਮੀਡੀਆ ਸਲਾਹਕਾਰ ਅੰਮ੍ਰਿਤਪਾਲ ਸਿੰਘ, ਮੈਡਮ ਸ਼ਿਫਾਲੀ ਮਹਿਤਾ, ਰਣਬੀਰ ਸਿੰਘ, ਸਤਿੰਦਰ ਸਿੰਘ,ਬਲਵਿੰਦਰ ਸਿੰਘ, ਰਾਜਿੰਦਰ ਸਿੰਘ ਅਤੇ ਚੋਣ ਕਾਨੂੰਗੋ ਸੁਰਿੰਦਰ ਬਤਰਾ ਵੱਲੋਂ ਵੀ ਇੱਕ-ਇੱਕ ਬੂਟਾ ਲਗਾਇਆ ਗਿਆ।

Exit mobile version