Site icon TheUnmute.com

TMC: ਲੋਕ ਸਭਾ ਸਪੀਕਰ ਲਈ ਕੇ. ਸੁਰੇਸ਼ ਦੇ ਨਾਂ ‘ਤੇ ਵਿਰੋਧੀ ਗਠਜੋੜ ‘ਚ ਦਰਾਰ ? TMC ਨੇ ਕਿਹਾ- ਸਾਡੇ ਤੋਂ ਨਹੀਂ ਲਿਆ ਸੁਝਾਅ

K. Suresh

ਚੰਡੀਗੜ੍ਹ, 25 ਜੂਨ 2024: ਲੋਕ ਸਭਾ (Lok Sabha) ਸਪੀਕਰ ਦੇ ਅਹੁਦੇ ਲਈ ਭਲਕੇ ਸਵੇਰ 11ਵਜੇ ਵੋਟਿੰਗ ਹੋਵੇਗੀ | ਐਨਡੀਏ ਨੇ ਓਮ ਬਿਰਲਾ ਅਤੇ ਵਿਰੋਧੀ ਧਿਰ ਵੱਲੋਂ ਕਾਂਗਰਸ ਨੇ ਕੇ. ਸੁਰੇਸ਼ (K. Suresh) ਨੂੰ ਲੋਕ ਸਭਾ ਸਪੀਕਰ ਲਈ ਉਮੀਦਵਾਰ ਬਣਾਇਆ ਹੈ | ਇਸਦੇ ਨਾਲ ਹੀ ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਨੂੰ ਡਿਪਟੀ ਸਪੀਕਰ ਦਾ ਅਹੁਦਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ |

ਇਸ ਦੌਰਾਨ ਸਿਆਸੀ ਗਲਿਆਰੇ ‘ਚ ਚਰਚਾ ਹੈ ਕਿ ਇੰਡੀਆ ਗਠਜੋੜ ਦੇ ਅੰਦਰ ਦਰਾਰ ਪੈ ਰਹੀ ਹੈ | ਦਰਅਸਲ ਵਿਰੋਧੀ ਧਿਰ ਦੀ ਸਹਿਯੋਗੀ ਤ੍ਰਿਣਮੂਲ ਕਾਂਗਰਸ (TMC) ਦਾ ਕਹਿਣਾ ਹੈ ਕਿ ਕੇ. ਸੁਰੇਸ਼ ਦਾ ਨਾਂ ਕਿਸੇ ਪਾਰਟੀ ਆਗੂ ਨਾਲ ਵਿਚਾਰਿਆ ਨਹੀਂ ਗਿਆ। ਉਨ੍ਹਾਂ ਕਿਹਾ ਕਿ ਜਿਸ ਸਮੇਂ ਕੇ. ਸੁਰੇਸ਼ (K. Suresh) ਨੇ ਲੋਕ ਸਭਾ ਸਪੀਕਰ ਦੀ ਚੋਣ ਲਈ ਨਾਮਜ਼ਦਗੀ ਦਾਖ਼ਲ ਕੀਤੀ, ਉਸ ਸਮੇਂ ਕੋਈ ਵੀ ਤ੍ਰਿਣਮੂਲ ਕਾਂਗਰਸ ਦਾ ਆਗੂ ਦਸਤਖ਼ਤ ਕਰਨ ਲਈ ਉੱਥੇ ਮੌਜੂਦ ਨਹੀਂ ਸੀ।

ਜਦੋਂ ਟੀਐਮਸੀ ਸੰਸਦ ਅਭਿਸ਼ੇਕ ਬੈਨਰਜੀ ਨੂੰ ਇਸ ਮੁੱਦੇ ‘ਤੇ ਉਨ੍ਹਾਂ ਦੀ ਪਾਰਟੀ ਦੇ ਸਟੈਂਡ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਉਨ੍ਹਾਂ ਨਾਲ ਸੰਪਰਕ ਨਹੀਂ ਹੋਇਆ ਹੈ। ਬੈਨਰਜੀ ਨੇ ਅੱਗੇ ਕਿਹਾ ਕਿ ਇਹ ਇਕਪਾਸੜ ਫੈਸਲਾ ਹੈ।

Exit mobile version