TMC and BJP MLAs clash

ਪੱਛਮੀ ਬੰਗਾਲ ਵਿਧਾਨ ਸਭਾ ‘ਚ ਅੱਜ TMC ਅਤੇ ਭਾਜਪਾ ਵਿਧਾਇਕਾਂ ‘ਚ ਹੋਈ ਝੜਪ

ਚੰਡੀਗੜ੍ਹ 28 ਮਾਰਚ 2022: ਪੱਛਮੀ ਬੰਗਾਲ ਵਿਧਾਨ ਸਭਾ ‘ਚ ਸੋਮਵਾਰ ਨੂੰ ਸੱਤਾਧਾਰੀ ਤ੍ਰਿਣਮੂਲ ਕਾਂਗਰਸ (TMC) ਅਤੇ ਭਾਜਪਾ ਵਿਧਾਇਕਾਂ ‘ਚ ਝੜਪ ਹੋ ਗਈ। ਦੋਵਾਂ ਧਿਰਾਂ ਦੇ ਆਗੂਆਂ ਵਿਚਾਲੇ ਝਗੜਾ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਟੀਐਮਸੀ ਵਿਧਾਇਕ ਅਸਿਤ ਮਜੂਮਦਾਰ ਅਤੇ ਭਾਜਪਾ ਦੇ ਮਨੋਜ ਤਿੱਗਾ ਨੇ ਇੱਕ ਦੂਜੇ ‘ਤੇ ਹਮਲਾ ਕੀਤਾ। ਇਸ ਦੌਰਾਨ ਟੀਐਮਸੀ ਆਗੂ ਜ਼ਖ਼ਮੀ ਹੋ ਗਏ। ਇਸ ਮਾਮਲੇ ‘ਚ ਸਪੀਕਰ ਨੇ ਬੰਗਾਲ ਦੇ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਸਮੇਤ ਪੰਜ ਭਾਜਪਾ (BJP) ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ ਹੈ।

ਇਸ ਗੱਲ ‘ਤੇ ਹੋਇਆ ਵਿਵਾਦ
ਪੱਛਮੀ ਬੰਗਾਲ ਵਿਧਾਨ ਸਭਾ ‘ਚ ਵਿਰੋਧੀ ਧਿਰ ਨੇ ਅੱਜ ਸਵੇਰ ਤੋਂ ਹੀ ਕਾਨੂੰਨ ਵਿਵਸਥਾ ਦੇ ਮੁੱਦੇ ‘ਤੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਬਿਆਨ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ‘ਤੇ ਟੀਐਮਸੀ ਵਿਧਾਇਕ ਗੁੱਸੇ ‘ਚ ਆ ਗਏ ਅਤੇ ਦੋਵਾਂ ਧਿਰਾਂ ਵਿਚਾਲੇ ਹੱਥੋਪਾਈ ਸ਼ੁਰੂ ਹੋ ਗਈ। ਜਲਦੀ ਹੀ ਇਹ ਤਕਰਾਰ ਲੜਾਈ ‘ਚ ਬਦਲ ਗਈ। ਭਾਜਪਾ ਵਿਧਾਇਕਾਂ ਨੇ ਦੋਸ਼ ਲਾਇਆ ਕਿ ਉਹ ਬੀਰਭੂਮ ‘ਚ ਕਥਿਤ ਕਤਲਾਂ ਬਾਰੇ ਚਰਚਾ ਚਾਹੁੰਦੇ ਸਨ, ਜਿਸ ਤੋਂ ਬਾਅਦ ਟੀਐਮਸੀ ਵਿਧਾਇਕਾਂ ਨੇ ਹੰਗਾਮਾ ਕੀਤਾ। ਬਾਅਦ ਵਿੱਚ ਸਪੀਕਰ ਨੇ ਕਾਰਵਾਈ ਕਰਦਿਆਂ ਪੰਜਾਂ ਵਿਧਾਇਕਾਂ ਨੂੰ ਅਗਲੇ ਹੁਕਮਾਂ ਤੱਕ ਮੁਅੱਤਲ ਕਰ ਦਿੱਤਾ। ਜਿਨ੍ਹਾਂ ਆਗੂਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ‘ਚ ਸ਼ੁਭੇਂਦੂ , ਮਨੋਜ ਤਿੱਗਾ, ਨਰਹਰੀ ਮਹਤੋ, ਸ਼ੰਕਰ ਘੋਸ਼, ਦੀਪਕ ਬਰਮਨ ਦੇ ਨਾਂ ਸ਼ਾਮਲ ਹਨ।

ਇਸ ਤੋਂ ਬਾਅਦ, ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸ਼ੁਭੇਂਦੂ ਅਧਿਕਾਰੀ ਦੀ ਅਗਵਾਈ ‘ਚ ਭਾਜਪਾ ਦੇ ਲਗਭਗ 25 ਵਿਧਾਇਕਾਂ ਨੇ ਵਿਧਾਨ ਸਭਾ ਤੋਂ ਵਾਕਆਊਟ ਕਰ ਦਿੱਤਾ, ਅਤੇ ਦਾਅਵਾ ਕੀਤਾ ਕਿ ਸਦਨ ਦੇ ਅੰਦਰ ਤ੍ਰਿਣਮੂਲ ਕਾਂਗਰਸ ਦੇ ਵਿਧਾਇਕਾਂ ਦੁਆਰਾ ਉਨ੍ਹਾਂ ਦੀ ਪਾਰਟੀ ਦੇ ਕਈ ਵਿਧਾਇਕਾਂ ਦੀ ਕੁੱਟਮਾਰ ਕੀਤੀ ਗਈ ਸੀ।

BJP MLA

ਭਾਜਪਾ ਆਗੂਆਂ ਦਾ ਬਿਆਨ
ਭਾਜਪਾ ਆਗੂ ਸ਼ੁਭੇਂਦੂ ਅਧਿਕਾਰੀ ਨੇ ਕੁੱਟਮਾਰ ਦੀ ਘਟਨਾ ਅਤੇ ਸਪੀਕਰ ਵੱਲੋਂ ਇਸ ਨੂੰ ਮੁਅੱਤਲ ਕਰਨ ਦੇ ਫੈਸਲੇ ਨੂੰ ਲੈ ਕੇ ਟੀਐਮਸੀ ਸਰਕਾਰ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਸਦਨ ਦਾ ਆਖਰੀ ਦਿਨ ਹੋਣ ਕਾਰਨ ਅਸੀਂ ਸੂਬੇ ਦੀ ਕਾਨੂੰਨ ਵਿਵਸਥਾ ‘ਤੇ ਚਰਚਾ ਦੀ ਮੰਗ ਕੀਤੀ ਸੀ ਪਰ ਅਜਿਹਾ ਨਾ ਕਰਨ ‘ਤੇ ਅਸੀਂ ਸੰਵਿਧਾਨਕ ਤਰੀਕੇ ਨਾਲ ਵਿਰੋਧ ਪ੍ਰਦਰਸ਼ਨ ਕੀਤਾ, ਜਿਸ ਤੋਂ ਬਾਅਦ ਸਿਵਲ ਡਰੈੱਸ ਪਹਿਨੇ ਪੁਲਸ ਮੁਲਾਜ਼ਮਾਂ ਅਤੇ ਟੀਐਮਸੀ ਵਿਧਾਇਕਾਂ ਨੇ ਸਾਡੇ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਕਿਹਾ, “ਸਾਡੇ ਕੋਲ ਤ੍ਰਿਣਮੂਲ ਕਾਂਗਰਸ, ਉਨ੍ਹਾਂ ਦੇ ਗੁੰਡਿਆਂ ਅਤੇ ਪੁਲਸ ਦੇ ਖਿਲਾਫ ਮਾਰਚ ਹੈ। ਅਸੀਂ ਇਸ ਬਾਰੇ ਸਪੀਕਰ ਕੋਲ ਵੀ ਜਾਵਾਂਗੇ। ਬੰਗਾਲ ਦੇ ਹਾਲਾਤ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਦਖਲ ਦੇਣਾ ਚਾਹੀਦਾ ਹੈ।

ਇਸ ਦੌਰਾਨ ਅਧਿਕਾਰੀ ਨੇ ਕਿਹਾ, “ਵਿਧਾਇਕ ਸਦਨ ​​ਦੇ ਅੰਦਰ ਵੀ ਸੁਰੱਖਿਅਤ ਨਹੀਂ ਹੈ… ਤ੍ਰਿਣਮੂਲ ਵਿਧਾਇਕਾਂ ਨੇ ਸਾਡੇ ਘੱਟੋ-ਘੱਟ 8-10 ਵਿਧਾਇਕਾਂ ਦੀ ਕੁੱਟਮਾਰ ਕੀਤੀ ।

Scroll to Top