ਅੰਮ੍ਰਿਤਸਰ 21 ਅਕਤੂਬਰ 2022: ਜਿਲ੍ਹੇ ਵਿੱਚ ਇਸ ਸਮੇਂ 41 ਸੇਵਾ ਕੇਂਦਰ ਕੰਮ ਕਰ ਰਹੇ ਹਨ। ਜਿਨਾਂ ਰਾਹੀਂ 30 ਦੇ ਕਰੀਬ ਮਹਿਕਮੇ ਦੀਆਂ ਕੁੱਲ 425 ਸੇਵਾਵਾਂ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ। ਜਿਨਾਂ ਵਿੱਚ ਤਕਨੀਕੀ ਸਿੱਖਿਆ ਬੋਰਡ ਅਤੇ ਪੰਜਾਬ ਤਕਨੀਕੀ ਯੂਨੀਵਰਸਿਟੀ ਨਾਲ ਸਬੰਧਤ 20 ਸੇਵਾਵਾਂ ਦਾ ਲਾਭ ਸੇਵਾ ਕੇਂਦਰ ਦੇ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਪੰਜਾਬ ਤਕਨੀਕੀ ਯੂਨੀਵਰਸਿਟੀ ਤੇ ਪੰਜਾਬ ਰਾਜ ਤਕਨੀਕੀ ਸਿੱਖਿਆ ਬੋਰਡ ਤਹਿਤ ਸਿੱਖਿਆ ਨਾਲ ਜੁੜੇ ਵਿਦਿਆਰਥੀ ਆਪਣੇ ਨੇੜਲੇ ਸੇਵਾ ਕੇਂਦਰ ਰਾਹੀਂ ਮਰਕਸ਼ੀਟ, ਬੋਨਾਫਾਈਡ, ਡਿਗਰੀ ਦੀ ਤਸਦੀਕ ਆਦਿ ਕਰਵਾ ਸਕਦੇ ਹਨ ਅਤੇ ਇਸ ਤੋਂ ਇਲਾਵਾ ਵਿਦਿਆਰਥੀ ਬੈਕਲਾਗ ਸਰਟੀਫਿਕੇਟ , ਟਰਾਂਸਕ੍ਰਿਪਟ ਤੇ ਡਿਟੇਲ ਸਰਟੀਫਿਕੇਟ, ਡੁਪਲੀਕੇਟ ਸਰਟੀਫਿਕੇਟ, ਰੀਵੈਲੁਏਸ਼ਨ, ਵਿਦਿਅਕ ਸਰਟੀਫਿਕੇਟਾਂ ਦਾ ਤਸਦੀਕ ਕਰਨਾ ਸ਼ਾਮਲ ਹੈ ਤੋਂ ਇਲਾਵਾ 78 ਖੇਤੀਬਾੜੀ, 50 ਮੈਡੀਕਲ ਕੌਂਸਲ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ।
ਸੂਦਨ ਨੇ ਦੱਸਿਆ ਕਿ ਅਪ੍ਰੈਲ 2022 ਤੋਂ ਲੈ ਕੇ ਸਤੰਬਰ 2022 ਤੱਕ ਕੁਲ 6 ਮਹੀਨਿਆਂ ਵਿੱਚ ਕਰੀਬ 5 ਲੱਖ 50 ਹਜ਼ਾਰ ਤੋਂ ਵੱਧ ਅਰਜੀਆਂ ਸੇਵਾਵਾਂ ਲਈ ਪ੍ਰਾਪਤ ਹੋਈਆਂ ਹਨ। ਉਨਾਂ ਦੱਸਿਆ ਕਿ ਸੇਵਾ ਕੇਂਦਰ ਹਫ਼ਤੇ ਦੇ ਸੱਤੇ ਦਿਨ ਹੀ ਕੰਮ ਕਰਦੇ ਹਨ ਅਤੇ ਮੌਸਤ ਨੂੰ ਧਿਆਨ ਵਿੱਚ ਰੱਖਦੇ ਹੋਏ 22 ਅਕਤੂਬਰ ਤੋਂ ਸੇਵਾ ਕੇਂਦਰ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਸਮਾਂ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਅਤੇ ਸ਼ਨੀਵਾਰ ਤੇ ਐਤਵਾਰ ਨੂੰ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ 50 ਫੀਸਦੀ ਸਟਾਫ਼ ਦੀ ਸਮਰੱਥਾ ਨਾਲ ਲੋਕਾਂ ਦੀ ਸਹੂਲਤ ਲਈ ਖੁੱਲ੍ਹੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੇਵਾ ਕੇਂਦਰਾਂ ਦੇ ਰੱਖ ਰਖਾਵ ਲਈ ਜਿੰਮੇਵਾਰ ਸਰਵਿਸ ਓਪਰੇਟਰ ਦੀ ਵਿਭਾਗੀ ਹਦਾਇਤਾਂ ਅਤੇ ਜਿਲ੍ਹਾ ਪੱਧਰੀ ਦੀਆਂ ਟੀਮਾਂ ਵਲੋਂ ਸਮੇਂ ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ ਅਤੇ ਸਬ ਡਵੀਜਨ ਪੱਧਰ ਤੇ ਲੋਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰਖਦਿਆਂ ਸਮੂਹ ਐਸ.ਡੀ.ਐਮ. ਨੂੰ ਵੀ ਆਪਣੇ ਪੱਧਰ ਤੇ ਚੈਕਿੰਗ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰਾਂ ਰਾਹੀਂ ਵੱਧ ਤੋਂ ਵੱਧ ਨਾਗਰਿਕ ਸੇਵਾਵਾਂ ਪ੍ਰਾਪਤ ਕਰਨ ਅਤੇ ਕਿਸੇ ਕਿਸਮ ਦੀ ਵੀ ਸ਼ਿਕਾਇਤ ਸਬੰਧੀ ਉਨਾਂ ਰਾਬਤਾ ਕੀਤਾ ਜਾਵੇ।