Site icon TheUnmute.com

Tihar Jail: ਦਿੱਲੀ ਦੀ ਤਿਹਾੜ ਜੇਲ੍ਹ ‘ਚ ਆਪਸ ‘ਚ ਭਿੜੇ ਕੈਦੀ, 21 ਕੈਦੀ ਜ਼ਖਮੀ

Tihar Jail

ਦਿੱਲੀ, 22 ਜੂਨ 2023: ਦਿੱਲੀ ਵਿਚ ਸਥਿਤ ਤਿਹਾੜ ਜੇਲ੍ਹ (Tihar Jail) ਵਿੱਚ ਬੀਤੀ ਰਾਤ ਕੈਦੀਆਂ ਵੱਲੋਂ ਹੰਗਾਮਾ ਕੀਤਾ ਗਿਆ ਹੈ । ਜੇਲ੍ਹ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ਤਿਹਾੜ ਜੇਲ੍ਹ ਨੰਬਰ 8 ਵਿੱਚ ਕੈਦੀਆਂ ਦੀ ਆਪਸ ਵਿੱਚ ਭਿੜ ਗਏ । ਇਸ ਦੌਰਾਨ ਕਈ ਕੈਦੀਆਂ ਦੀਆਂ ਆਪਸ ‘ਚ ਝੜੱਪ ਹੋ ਗਈ, ਇਸ ਵਿੱਚ ਕਰੀਬ 21 ਕੈਦੀ ਜ਼ਖ਼ਮੀ ਹੋ ਗਏ ਹਨ ।

ਜਿਕਰਯੋਗ ਹੈ ਕਿ ਕੈਦੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਲਈ ਤਿਹਾੜ ਦੇ ਹਰ ਕੋਨੇ ‘ਤੇ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਇਸ ਦੇ ਬਾਵਜੂਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਸੁਰੱਖਿਆ ਦੇ ਲਿਹਾਜ਼ ਨਾਲ ਜੇਲ੍ਹ ਦੇ ਵਾਰਡਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ।

ਇਨ੍ਹਾਂ ਵਿੱਚ ਜਨਰਲ ਵਾਰਡ, ਵਿਸ਼ੇਸ਼ ਸੁਰੱਖਿਆ ਵਾਰਡ ਅਤੇ ਉੱਚ ਜੋਖਮ ਸੁਰੱਖਿਆ ਵਾਰਡ ਸ਼ਾਮਲ ਹਨ। ਕੁੱਲ 975 ਕੈਮਰਿਆਂ ਨਾਲ ਜੇਲ੍ਹ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ 80 ਅਧਿਕਾਰੀਆਂ ਤੋਂ ਇਲਾਵਾ ਇੱਕ ਹਜ਼ਾਰ ਤੋਂ ਵੱਧ ਜੇਲ੍ਹ ਕਰਮਚਾਰੀ ਤਾਇਨਾਤ ਹਨ।

Exit mobile version