July 2, 2024 7:43 pm
DG Jail Sandeep Goyal

ਤਿਹਾੜ ਜੇਲ੍ਹ ਦੇ ਡੀਜੀ ਸੰਦੀਪ ਗੋਇਲ ਦਾ ਤਬਾਦਲਾ, ਸੁਕੇਸ਼ ਚੰਦਰਸ਼ੇਖਰ ਦੀ ਮਦਦ ਕਰਨ ਦੇ ਲੱਗੇ ਦੋਸ਼

ਚੰਡੀਗੜ੍ਹ 04 ਨਵੰਬਰ 2022: ਦਿੱਲੀ ਦੇ ਉੱਪ ਰਾਜਪਾਲ ਦੇ ਹੁਕਮਾਂ ਤਹਿਤ ਤਿਹਾੜ ਜੇਲ੍ਹ ਦੇ ਡੀਜੀ ਜੇਲ੍ਹ ਸੰਦੀਪ ਗੋਇਲ (DG Jail Sandeep Goyal) ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਸੰਜੇ ਬੈਨੀਵਾਲ ਨੂੰ ਅਹੁਦਾ ਸੌਂਪਿਆ ਜਾਵੇਗਾ। ਇਸ ਸਬੰਧੀ ਅਧਿਕਾਰਤ ਐਲਾਨ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਸੰਦੀਪ ਗੋਇਲ ‘ਤੇ ਸੁਕੇਸ਼ ਚੰਦਰਸ਼ੇਖਰ ਦੀ ਜੇਲ ‘ਚ ਮਦਦ ਕਰਨ ਦਾ ਦੋਸ਼ ਹੈ। ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ। =

ਦੱਸਿਆ ਜਾ ਰਿਹਾ ਹੈ ਕਿ ਸੁਕੇਸ਼ ਚੰਦਰਸ਼ੇਖਰ (Sukesh Chandrasekhar) ਦੀ ਮਦਦ ਕਰਨ ਵਾਲੇ 81 ਤੋਂ ਵੱਧ ਜੇਲ੍ਹ ਅਧਿਕਾਰੀ ਦਿੱਲੀ ਪੁਲਿਸ ਦੇ ਘੇਰੇ ਵਿੱਚ ਹਨ। ਦੋਸ਼ ਹੈ ਕਿ ਸੁਕੇਸ਼ ਉਨ੍ਹਾਂ ਨੂੰ ਰਿਸ਼ਵਤ ਦੇ ਰਿਹਾ ਸੀ। ਕੁਝ ਸਮਾਂ ਪਹਿਲਾਂ ਹੀ ਸੁਕੇਸ਼ ਨੇ ਦਿੱਲੀ ਦੇ ਐੱਲ.ਜੀ. ਨੂੰ ਚਿੱਠੀ ਲਿਖੀ ਸੀ, ਜਿਸ ‘ਚ ਆਮ ਆਦਮੀ ਪਾਰਟੀ ਦੇ ਨੇਤਾ ਸਤੇਂਦਰ ਜੈਨ ‘ਤੇ ਵੀ ਪੈਸੇ ਲੈਣ ਦੇ ਦੋਸ਼ ਲੱਗੇ ਸਨ। ਫ਼ਿਲਹਾਲ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।