Site icon TheUnmute.com

ਵਨਡੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ ਲਈ ਤਿੰਨ ਟੀਮਾਂ ਤੈਅ, ਚੌਥੇ ਸਥਾਨ ਲਈ ਇਨ੍ਹਾਂ ਟੀਮਾਂ ‘ਚ ਹੋਵੇਗਾ ਮੁਕਾਬਲਾ

ODI World Cup 2023

ਚੰਡੀਗੜ੍ਹ, 08 ਅਕਤੂਬਰ 2023: ਵਨਡੇ ਵਿਸ਼ਵ ਕੱਪ 2023 (ODI World Cup 2023) ਦੀਆਂ ਚੋਟੀ ਦੀਆਂ ਤਿੰਨ ਟੀਮਾਂ ਦਾ ਫੈਸਲਾ ਹੋ ਗਿਆ ਹੈ। ਭਾਰਤ ਅਤੇ ਦੱਖਣੀ ਅਫਰੀਕਾ ਤੋਂ ਬਾਅਦ ਆਸਟ੍ਰੇਲੀਆ ਨੇ ਮੰਗਲਵਾਰ ਨੂੰ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਈ।। ਇਸ ਦੇ ਨਾਲ ਹੀ ਦੂਜੇ ਅਤੇ ਤੀਜੇ ਸਥਾਨ ਲਈ ਦੱਖਣੀ ਅਫਰੀਕਾ ਅਤੇ ਆਸਟਰੇਲੀਆ ਵਿਚਾਲੇ ਮੁਕਾਬਲਾ ਹੋਵੇਗਾ। ਹਾਲਾਂਕਿ, ਜੋ ਵੀ ਟੀਮ ਦੂਜੇ ਜਾਂ ਤੀਜੇ ਸਥਾਨ ‘ਤੇ ਰਹੇਗੀ ਸੈਮੀਫਾਈਨਲ ਮੈਚ ਇਨ੍ਹਾਂ ਦੋਵਾਂ ਵਿਚਾਲੇ ਖੇਡਿਆ ਜਾਣਾ ਯਕੀਨੀ ਹੈ।

ਖੇਡਣ ਦੀਆਂ ਸਥਿਤੀਆਂ ਦੇ ਅਨੁਸਾਰ ਦੂਜੇ ਸਥਾਨ ‘ਤੇ ਰਹਿਣ ਵਾਲੀ ਟੀਮ ਦਾ ਸਾਹਮਣਾ ਤੀਜੇ ਸਥਾਨ ਦੀ ਟੀਮ ਨਾਲ ਹੋਵੇਗਾ ਅਤੇ ਪਹਿਲੇ ਸਥਾਨ ‘ਤੇ ਰਹਿਣ ਵਾਲੀ ਟੀਮ ਦਾ ਸਾਹਮਣਾ ਚੌਥੇ ਸਥਾਨ ਦੀ ਟੀਮ ਨਾਲ ਹੋਵੇਗਾ। ਹਾਲਾਂਕਿ ਅਜੇ ਤੱਕ ਵਨਡੇ ਵਿਸ਼ਵ ਕੱਪ 2023 (ODI World Cup 2023) ਦੀ ਚੌਥੀ ਟੀਮ ਦਾ ਫੈਸਲਾ ਨਹੀਂ ਹੋਇਆ ਹੈ। ਹੁਣ ਚੌਥੇ ਸਥਾਨ ਲਈ ਨਿਊਜ਼ੀਲੈਂਡ, ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਮੁਕਾਬਲਾ ਹੈ।

ਤਿੰਨੋਂ ਟੀਮਾਂ ਦੇ ਅੱਠ-ਅੱਠ ਅੰਕ ਹਨ। ਤਿੰਨੋਂ ਟੀਮਾਂ ਨੇ ਆਖਰੀ ਲੀਗ ਮੈਚ ਖੇਡਣਾ ਹੈ। ਨਿਊਜ਼ੀਲੈਂਡ ਦਾ ਸਾਹਮਣਾ ਸ਼੍ਰੀਲੰਕਾ ਨਾਲ, ਪਾਕਿਸਤਾਨ ਨੇ ਇੰਗਲੈਂਡ ਨਾਲ ਅਤੇ ਅਫਗਾਨਿਸਤਾਨ ਨੂੰ ਦੱਖਣੀ ਅਫਰੀਕਾ ਨਾਲ ਖੇਡਣਾ ਹੈ। ਜੇਕਰ ਤਿੰਨੋਂ ਟੀਮਾਂ ਜਿੱਤਣ ‘ਚ ਸਫਲ ਰਹਿੰਦੀਆਂ ਹਨ ਤਾਂ ਇਹ ਨੈੱਟ ਰਨ ਰੇਟ ਦੀ ਖੇਡ ਹੋਵੇਗੀ। ਇਸ ਵੇਲੇ ਨਿਊਜ਼ੀਲੈਂਡ ਦੀ ਨੈੱਟ ਰਨ ਰੇਟ +0.398 ਹੈ, ਜਦਕਿ ਪਾਕਿਸਤਾਨ ਦੀ ਨੈੱਟ ਰਨ ਰੇਟ +0.036 ਹੈ। ਅਫਗਾਨਿਸਤਾਨ ਦੀ ਨੈੱਟ ਰਨ ਰੇਟ -0.338 ਹੈ।

Exit mobile version