ਚੰਡੀਗੜ੍ਹ 06 ਸਤੰਬਰ 2022: ਮੋਹਾਲੀ ਮੇਲੇ (Mohali fair) ‘ਚ ਵਾਪਰੇ ਹਾਦਸੇ ਨੂੰ ਲੈ ਕੇ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ ‘ਚ ਵਾਪਰੇ ਹਾਦਸੇ ਤੋਂ ਬਾਅਦ ਇਹ ਵਿਅਕਤੀ ਫਰਾਰ ਹੋ ਗਏ ਸਨ। ਪੁਲਿਸ ਨੇ ਹਾਦਸੇ ਤੋਂ ਇੱਕ ਦਿਨ ਪਹਿਲਾਂ ਹੀ ਲਾਪਰਵਾਹੀ ਦਾ ਕੇਸ ਦਰਜ ਕੀਤਾ ਸੀ। ਪੁਲਿਸ ਨੇ ਮੇਲੇ ਦੇ ਪ੍ਰਬੰਧਕ ਅਤੇ ਮਾਲਕ ਖ਼ਿਲਾਫ ਧਾਰਾ 341, 337, 278 ਅਤੇ 323 ਤਹਿਤ ਅਣਗਹਿਲੀ ਦਾ ਮਾਮਲਾ ਦਰਜ ਕੀਤਾ ਸੀ |
ਜਿਕਰਯੋਗ ਹੈ ਕਿ ਮੋਹਾਲੀ (Mohali) ਫੇਸ 8 ਦੁਸਹਿਰਾ ਗਰਾਊਂਡ ‘ਚ ਲੱਗੇ ਮੇਲੇ ‘ਚ ਕਰੀਬ 50 ਫੁੱਟ ਉੱਚਾ ਝੂਲਾ ਅਚਾਨਕ ਡਿੱਗ ਗਿਆ। ਇਸ ‘ਚ ਕਰੀਬ 50 ਜਣੇ ਝੂਲੇ ‘ਤੇ ਬੈਠੇ ਸਨ। ਝੂਲੇ ‘ਚ ਬੈਠੇ ਕਰੀਬ 20 ਤੋਂ ਵੱਧ ਜਣੇ ਜ਼ਖਮੀ ਹੋ ਗਏ। ਇਸ ਹਾਦਸੇ ਵਿੱਚ 4 ਬੱਚਿਆਂ ਸਮੇਤ 7 ਔਰਤਾਂ ਗੰਭੀਰ ਜ਼ਖ਼ਮੀ ਹੋ ਗਈਆਂ।