ਚੰਡੀਗੜ੍ਹ 18 ਅਕਤੂਬਰ 2022: ਕੇਦਾਰਨਾਥ ਮੰਦਰ ਤੋਂ ਗੁਪਤਕਾਸ਼ੀ ਸ਼ਰਧਾਲੂਆਂ ਨੂੰ ਲੈ ਕੇ ਜਾ ਰਿਹਾ ਹੈਲੀਕਾਪਟਰ ਹਾਦਸਾਗ੍ਰਸਤ (Helicopter crash) ਹੋ ਗਿਆ, ਇਸ ਹਾਦਸੇ ਵਿਚ ਪਾਇਲਟ ਸਮੇਤ 7 ਜਣਿਆਂ ਦੀ ਮੌਤ ਹੋ ਗਈ | ਇਸ ਹਾਦਸੇ ਵਿੱਚ ਗੁਜਰਾਤ ਦੇ ਭਾਵਨਗਰ ਦੀਆਂ ਦੋ ਸਕੀਆਂ ਭੈਣਾਂ ਸਮੇਤ ਤਿੰਨ ਕੁੜੀਆਂ ਦੀ ਜਾਂ ਚੱਲੀ ਗਈ | ਇਨ੍ਹਾਂ ਵਿੱਚ ਕ੍ਰਿਤੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕਰਮਚਾਰੀ ਸੀ, ਉਰਵੀ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਰਹੀ ਸੀ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਵੇਂ ਭੈਣਾਂ 14 ਅਕਤੂਬਰ ਨੂੰ ਕੇਦਾਰਨਾਥ ਯਾਤਰਾ ਲਈ ਭਾਵਨਗਰ ਤੋਂ ਰਵਾਨਾ ਹੋਈਆਂ ਸਨ। ਪੂਰਵਾ ਰਾਮਾਨੁਜ ਵੀ ਭਾਵਨਗਰ ਜ਼ਿਲ੍ਹੇ ਦੀ ਵਸਨੀਕ ਸੀ।
ਗੁਜਰਾਤ ਸਰਕਾਰ ਨੇ ਮੰਗਲਵਾਰ ਨੂੰ ਤਿੰਨਾਂ ਮ੍ਰਿਤਕਾਂ ਦੇ ਵਾਰਸਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਗੁਜਰਾਤ ਦੇ ਸਿੱਖਿਆ ਮੰਤਰੀ ਜੀਤੂ ਵਾਘਾਨੀ ਨੇ ਟਵੀਟ ਕੀਤਾ, ‘ਭਾਵਨਗਰ ਦੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਪੀੜਤਾਂ ਦੀਆਂ ਲਾਸ਼ਾਂ ਨੂੰ ਗੁਜਰਾਤ ਲਿਆਉਣ ਲਈ ਸਰਕਾਰ ਲਗਾਤਾਰ ਉੱਤਰਾਖੰਡ ਸਰਕਾਰ ਦੇ ਸੰਪਰਕ ਵਿੱਚ ਹੈ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਗਏ ਸੱਤ ਜਣਿਆਂ ਵਿੱਚੋਂ ਤਿੰਨ ਭਾਵਨਗਰ ਜ਼ਿਲ੍ਹੇ ਦੇ ਹਨ। ਇਨ੍ਹਾਂ ਦੀ ਪਛਾਣ ਕ੍ਰਿਤੀ ਬਰਾੜ, ਉਰਵੀ ਬਰਾੜ ਅਤੇ ਪੂਰਵਾ ਰਾਮਾਨੁਜਾ ਵਜੋਂ ਹੋਈ ਹੈ।