Ajit Doval

ਅਜੀਤ ਡੋਭਾਲ ਦੇ ਘਰ ਸੁਰੱਖਿਆ ਕੁਤਾਹੀ ਦੇ ਮਾਮਲੇ ‘ਚ ਤਿੰਨ ਕਮਾਂਡੋ ਬਰਖ਼ਾਸਤ

ਚੰਡੀਗੜ੍ਹ 17 ਅਗਸਤ 2022: CISF ਨੇ ਇਸ ਸਾਲ ਫਰਵਰੀ ‘ਚ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ (Ajit Doval) ਦੇ ਘਰ ‘ਤੇ ਸੁਰੱਖਿਆ ਕੁਤਾਹੀ ਦੇ ਮਾਮਲੇ ‘ਚ ਸਖਤ ਕਾਰਵਾਈ ਕਰਦਿਆਂ ਤਿੰਨ ਕਮਾਂਡੋ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਹੈ, ਜਦੋਂ ਕਿ ਇੱਕ ਡੀਆਈਜੀ ਅਤੇ ਕਮਾਂਡੈਂਟ ਰੈਂਕ ਦੇ ਅਧਿਕਾਰੀ ਦਾ ਤਬਾਦਲਾ ਕਰ ਦਿੱਤਾ ਗਿਆ ਹੈ। CISF ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ।

ਜਿਕਰਯੋਗ ਹੈ ਕਿ 16 ਫਰਵਰੀ ਨੂੰ ਸਵੇਰੇ 7.30 ਵਜੇ ਦੇ ਕਰੀਬ ਜਦੋਂ ਬੈਂਗਲੁਰੂ ਦੇ ਇੱਕ ਵਿਅਕਤੀ ਨੇ ਮੱਧ ਦਿੱਲੀ ਵਿੱਚ ਡੋਵਾਲ (Ajit Doval) ਦੇ ਉੱਚ ਸੁਰੱਖਿਆ ਵਾਲੇ ਘਰ ਵਿੱਚ ਆਪਣੀ ਕਾਰ ਨੂੰ ਦਾਖ਼ਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਬਰਖ਼ਾਸਤ ਕੀਤੇ ਤਿੰਨ ਕਮਾਂਡੋ ਉਸ ਦਿਨ ਸੁਰੱਖਿਆ ਪ੍ਰਬੰਧਾਂ ਦੇ ਹਿੱਸੇ ਵਜੋਂ ਐੱਨਐੱਸਏ ਦੀ ਰਿਹਾਇਸ਼ ‘ਤੇ ਮੌਜੂਦ ਸਨ। ਵਿਅਕਤੀ ਨੂੰ ਰਿਹਾਇਸ਼ ਦੇ ਬਾਹਰ ਰੋਕ ਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ ।

Scroll to Top