July 4, 2024 7:51 pm
arrested

ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ‘ਚ ਦੰਗੇ ਭੜਕਾਉਣ ਤੋਂ ਪਹਿਲਾਂ ਹੀ ਤਿੰਨ ਕਾਬੂ

ਬਠਿੰਡਾ 3 ਦਸੰਬਰ 2021 : ਬਠਿੰਡਾ ਪੁਲੀਸ ਨੂੰ ਵੱਡੀ ਸਫਲਤਾ ਹਾਸਲ ਹੋਈ, ਜਦ ਉਨ੍ਹਾਂ ਵੱਲੋਂ ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਦੰਗੇ ਭੜਕਾਉਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਦਿੱਤਾ ਗਿਆ ਜਿਨ੍ਹਾਂ ਵੱਲੋਂ ਚੋਣਾਂ ਸਮੇਂ ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਦੰਗੇ ਭੜਕਾਉਣੇ ਸਨ,
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੀਆਈਏ ਪੈਟਰੋਲ ਪੀਐਮ ਗਸ਼ਤ ਕਰ ਰਹੀ ਸੀ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕੀ ਇੱਕ ਗਰੋਹ ਧਾਰਮਿਕ ਅਤੇ ਸਿਆਸੀ ਪ੍ਰੋਗਰਾਮਾਂ ਵਿੱਚ ਦੰਗੇ ਭੜਕਾਉਣ ਲਈ ਸਰਗਰਮ ਹੋ ਰਿਹਾ ਹੈ, ਜਿਨ੍ਹਾਂ ਦੇ ਤਿੰਨ ਮੈਂਬਰਾਂ ਨੂੰ ਸੀਆਈਏ ਬੰਨ੍ਹ ਦੀ ਟੀਮ ਵੱਲੋਂ ਕਾਬੂ ਕਰ ਦਿੱਤਾ ਗਿਆ ਫਿਲਹਾਲ ਉਨ੍ਹਾਂ ਤੋਂ ਪੁੱਛ ਗਿੱਛ ਚੱਲ ਰਹੀ ਹੈ ਜਿਸ ਵਿਚੋਂ ਇਕ ਨੌਜਵਾਨ ਕੋਲੋਂ ਬੱਤੀ ਬੋਰ ਪਿਸਟਲ ਬਰਾਮਦ ਹੋਇਆ ਹੈ, ਜਿਸ ਦਾ ਇਸਤੇਮਾਲ ਪ੍ਰੋਗਰਾਮ ਵਿੱਚ ਕਰਨਾ ਸੀ ਬਾਕੀ ਉਨ੍ਹਾਂ ਨੂੰ ਮਾਣਯੋਗ ਅਦਾਲਤ ਚ ਪੇਸ਼ ਕਰਕੇ ਚਾਰ ਦਿਨਾਂ ਦਾ ਰਿਮਾਂਡ ਹਾਸਿਲ ਕੀਤਾ ਗਿਆ ਹੈ ਜਲਦ ਉਨ੍ਹਾਂ ਦੇ ਬਾਕੀ ਮੈਂਬਰਾਂ ਨੂੰ ਵੀ ਕਾਬੂ ਕਰ ਦਿੱਤਾ ਜਾਵੇਗਾ,