Punjab Police

ਡੇਰਾ ਪ੍ਰੇਮੀ ਕਤਲ ਮਾਮਲੇ ‘ਚ ਪੰਜਾਬ ਪੁਲਿਸ ਵਲੋਂ ਦੋ ਸ਼ੂਟਰਾਂ ਸਮੇਤ ਤਿੰਨ ਗ੍ਰਿਫਤਾਰ

ਚੰਡੀਗੜ੍ਹ 17 ਨਵੰਬਰ 2022: ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਕੋਟਕਪੂਰਾ ‘ਚ 10 ਨਵੰਬਰ ਨੂੰ ਹੋਏ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ‘ਚ ਸ਼ਾਮਲ ਦੋ ਸ਼ੂਟਰਾਂ ਨੂੰ ਹੁਸ਼ਿਆਰਪੁਰ ਤੋਂ ਗ੍ਰਿਫਤਾਰ ਕਰ ਲਿਆ ਹੈ। ਇਹ ਗ੍ਰਿਫਤਾਰੀ ਸੀ.ਆਈ.ਜਲੰਧਰ, ਹੁਸ਼ਿਆਰਪੁਰ ਅਤੇ ਫਰੀਦਕੋਟ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਕੀਤੀ ਗਈ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਉਰਫ ਮਨੀ ਅਤੇ ਭੁਪਿੰਦਰ ਉਰਫ ਗੋਲਡੀ ਵਜੋਂ ਹੋਈ ਹੈ। ਕੈਨੇਡੀਅਨ-ਅਧਾਰਤ ਗੈਂਗਸਟਰ ਗੋਲਡੀ ਬਰਾੜ ਕਤਲ ਦੀ ਸਾਜ਼ਿਸ਼ ਦਾ ਮਾਸਟਰਮਾਈਂਡ ਹੈ। ਫਰੀਦਕੋਟ ਪੁਲਿਸ ਨੇ ਬਲਜੀਤ ਉਰਫ ਮੰਨਾ ਨੂੰ ਹਰਿਆਣਾ ਦੇ 3 ਸ਼ੂਟਰਾਂ ਨੂੰ ਰਸਦ ਮੁਹੱਈਆ ਕਰਵਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਹੈ।

 

Scroll to Top