Site icon TheUnmute.com

ਸੰਗਰੂਰ ਤੇ ਹਰਿਆਣਾ ਦੇ ਕਰਨਾਲ ‘ਚ ਖਾਲਿਸਤਾਨੀ ਪੱਖੀ ਨਾਅਰੇ ਲਿਖਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

Sangrur

ਸੰਗਰੂਰ 01 ਜੁਲਾਈ 2022: ਸੰਗਰੂਰ ਪੁਲਿਸ ਵਲੋਂ ਲੋਕ ਸਭਾ ਜ਼ਿਮਨੀ ਚੋਣ ਤੋਂ ਦੋ ਦਿਨ ਪਹਿਲਾਂ ਸੰਗਰੂਰ ਸ਼ਹਿਰ ‘ਚ ਖ਼ਾਲਿਸਤਾਨ ਜ਼ਿੰਦਾਬਾਦ ਤੇ ਐੱਸਜੇਐੱਫ ਦੇ ਨਾਅਰੇ ਲਿਖਣ ਵਾਲੇ ਪਿਓ-ਪੁੱਤ ਸਮੇਤ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ।

ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰਦਾਤ ਤੋਂ ਬਾਅਦ ਸਪੈਸ਼ਲ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਐੱਸਪੀ ਮਨਪ੍ਰੀਤ ਸਿੰਘ, ਡੀਐੱਸਪੀ ਯੋਗੇਸ਼ ਕੁਮਾਰ, ਡੀਐੱਸਪੀ ਮਨੋਜ ਗੋਰਸੀ, ਸੀਆਈਏ ਇੰਚਾਰਜ ਦੀਪਇੰਦਰ ਸਿੰਘ ਜੇਜੀ, ਮੁੱਖ ਅਫ਼ਸਰ ਥਾਣਾ ਸਿਟੀ ਸੰਗਰੂਰ ਤੇ ਥਾਣਾ ਲੌਂਗੋਵਾਲ ਦੀਆਂ ਟੀਮਾਂ ਸਨ।

ਤਫਤੀਸ਼ ਦੌਰਾਨ ਹਮੀਦੀ ਪਿੰਡ ਬਰਨਾਲਾ ਦੇ ਰੇਸ਼ਮ ਸਿੰਘ ਤੋਂ ਇਲਾਵਾ ਮਨਪ੍ਰੀਤ ਸਿੰਘ ਅਤੇ ਉਸ ਦੇ ਪਿਤਾ ਕੁਲਵਿੰਦਰ ਸਿੰਘ ਵਾਸੀ ਪਿੰਡੀ ਕੇਹਰ ਸਿੰਘ ਵਾਲੀ ਲੌਂਗੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰੇਸ਼ਮ ਸਿੰਘ ਚੰਡੀਗੜ੍ਹ ਦੇ ਐਲਾਂਟੇ ਮੌਲ ਵਿਚ ਸਕਿਓਰਟੀ ਗਾਰਡ ਵਜੋਂ ਕੰਮ ਕਰਦਾ ਸੀ ਪਰ ਕੋਵਿਡ ਦੇ ਦੌਰ ਵਿਚ ਬੇਰੋਜ਼ਗਾਰ ਹੋ ਗਿਆ ਸੀ।

ਉਹ ਸੋਸ਼ਲ ਮੀਡੀਆ ਰਾਹੀਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪੰਨੂੰ ਵਗੈਰਾ ਦੇ ਸੰਪਰਕ ਵਿਚ ਸੀ। ਉਸ ਨੇ ਆਪਣੇ ਸਾਲੇ ਕੁਲਵਿੰਦਰ ਸਿੰਘ ਤੇ ਉਸ ਦੇ ਪੁੱਤਰ ਮਨਪ੍ਰੀਤ ਸਿੰਘ ਨੂੰ ਨਾਲ ਰਲਾ ਲਿਆ ਸੀ। ਇਨ੍ਹਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਹੈ ਕਿ ਪੈਸੇ ਦੇ ਲਾਲਚ ਵਿਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਿਸ ਨੇ ਇਨ੍ਹਾਂ ਕੋਲੋਂ 5 ਮੋਬਾਈਲ ਫੋਨ, 5 ਸਿਮ ਕਾਰਡ, 2 ਮੋਟਰਸਾਈਕਲ, 3 ਬੋਤਲਾਂ ਪੇਂਟ ਤੇ ਮੌਕੇ ’ਤੇ ਵਰਤੇ ਗਏ ਕੱਪੜੇ ਬਰਾਮਦ ਕੀਤੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ।

Exit mobile version