ਚੰਡੀਗੜ੍ਹ, 05 ਮਾਰਚ 2024: ਕਰਨਾਟਕ (Karnataka) ਦੇ ਬੈਂਗਲੁਰੂ ‘ਚ ਸਥਿਤ ਰਾਮੇਸ਼ਵਰਮ ਕੈਫੇ ‘ਚ ਹੋਏ ਧਮਾਕੇ ਦੇ ਮੁਲਜ਼ਮ ਚਾਰ ਦਿਨ ਬਾਅਦ ਵੀ ਫੜੇ ਨਹੀਂ ਗਏ ਹਨ। ਕਰਨਾਟਕ ਪੁਲਿਸ ਤੋਂ ਬਾਅਦ ਕੇਂਦਰੀ ਜਾਂਚ ਏਜੰਸੀ ਐੱਨ.ਆਈ.ਏ ਨੇ ਇਸ ਮਾਮਲੇ ਨੂੰ ਆਪਣੇ ਹੱਥਾਂ ਵਿੱਚ ਲੈ ਲਿਆ ਹੈ। ਇਸ ਦੌਰਾਨ ਸੂਬੇ ਦੇ ਮੁੱਖ ਮੰਤਰੀ ਸਿੱਧਰਮਈਆ ਅਤੇ ਕੈਬਿਨਟ ਮੰਤਰੀਆਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਅਪਰਾਧ ਸ਼ਾਖਾ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਿਆ ਗਿਆ ਹੈ ਕਿ ਇਹ ਧਮਕੀ ਭਰੇ ਈਮੇਲ ਵਿਸ਼ੇਸ਼ ਤੌਰ ‘ਤੇ ਮੁੱਖ ਮੰਤਰੀ ਸਿੱਧਰਮਈਆ, ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਅਤੇ ਗ੍ਰਹਿ ਮੰਤਰੀ ਪਰਮੇਸ਼ਵਰ ਨੂੰ ਭੇਜੇ ਗਏ ਸਨ। ਮਿਲੀ ਜਾਣਕਾਰੀ ਮੁਤਾਬਕ ਈ-ਮੇਲ ਵਿੱਚ 25 ਲੱਖ ਡਾਲਰ ਦੀ ਮੰਗ ਕੀਤੀ ਗਈ ਹੈ, ਨਹੀਂ ਤਾਂ ਕਰਨਾਟਕ (Karnataka) ਵਿੱਚ ਬੱਸਾਂ, ਰੇਲਾਂ, ਮੰਦਰਾਂ, ਹੋਟਲਾਂ ਅਤੇ ਜਨਤਕ ਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਆਖੀ ਹੈ |