ਚੰਡੀਗੜ੍ਹ 13 ਅਕਤੂਬਰ 2022: ਅਗਲੇ ਕੁਝ ਦਿਨਾਂ ਬਾਅਦ ਕਾਂਗਰਸ ਪ੍ਰਧਾਨ ਚੁਣਿਆ ਜਾਵੇਗਾ | ਕਾਂਗਰਸ ਪ੍ਰਧਾਨ ਦੀ ਚੋਣ ਲਈ 17 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ ਅਤੇ ਵੋਟਾਂ ਦੀ ਗਿਣਤੀ 19 ਅਕਤੂਬਰ ਨੂੰ ਹੋਵੇਗੀ। ਇਸ ਤੋਂ ਪਹਿਲਾਂ ਦੋਵੇਂ ਉਮੀਦਵਾਰ ਮਲਿਕਾਅਰਜੁਨ ਖੜਗੇ ਅਤੇ ਸ਼ਸ਼ੀ ਥਰੂਰ (Shashi Tharoor) ਇਕ-ਦੂਜੇ ‘ਤੇ ਨਿਸ਼ਾਨਾ ਸਾਧ ਰਹੇ ਹਨ। ਇਸ ਦੌਰਾਨ ਥਰੂਰ ਨੇ ਦਿੰਦਿਆਂ ਕਿਹਾ ਕਿ ਜੋ ਲੋਕ ਪਾਰਟੀ ‘ਚ ਬਦਲਾਵ ਚਾਹੁੰਦੇ ਉਹ ਮੈਨੂੰ ਵੋਟ ਪਾਉਣ, ਬਾਕੀ ਜਿਹੜੇ ਸੋਚਦੇ ਹਨ ਕਿ ਕਾਂਗਰਸ ਵਿੱਚ ਸਭ ਕੁਝ ਠੀਕ ਚੱਲ ਰਿਹਾ ਹੈ, ਉਹ ਮੈਨੂੰ ਵੋਟ ਨਾ ਪਾਉਣ ।
ਇਸਦੇ ਨਾਲ ਹੀ ਸ਼ਸ਼ੀ ਥਰੂਰ (Shashi Tharoor) ਨੇ ਕਿਹਾ ਕਿ ਜਿਨ੍ਹਾਂ ਨੇ 2014 ਅਤੇ 2019 ‘ਚ ਸਾਨੂੰ ਵੋਟ ਨਹੀਂ ਦਿੱਤੀ ਉਹ ਸਾਡੇ ਨਾਲ ਆਉਣ। ਮੈਂ ਪਾਰਟੀ ਵਿੱਚ ਬਦਲਾਵ ਲਿਆਉਣਾ ਚਾਹੁੰਦਾ ਹਾਂ। ਇਸ ਦੇ ਨਾਲ ਹੀ ਖੜਗੇ ‘ਤੇ ਚੁਟਕੀ ਲੈਂਦਿਆਂ ਥਰੂਰ ਨੇ ਕਿਹਾ ਕਿ ਉਹ ਪੈਰਾਸ਼ੂਟ ਰਾਹੀਂ ਨਹੀਂ ਆਇਆ । ਉਹ ਰਾਜ ਸਭਾ ਅਤੇ ਲੋਕ ਸਭਾ ਚੋਣਾਂ ਵਿੱਚ ਤਿੰਨ ਵਾਰ ਜਿੱਤ ਚੁੱਕੇ ਹਨ। ਉਨ੍ਹਾਂ ਕਿਹਾ ਕਿ ਮੈਂ ਸਾਲ 2019 ਵਿੱਚ ਵੀ ਚੋਣ ਜਿੱਤੀ ਸੀ ਪਰ ਖੜਗੇ ਚੋਣ ਹਾਰ ਗਏ ਸਨ।
ਥਰੂਰ ਨੇ ਇਹ ਵੀ ਸ਼ਿਕਾਇਤ ਕੀਤੀ ਕਿ ਉਨ੍ਹਾਂ ਦੇ ਵਿਰੋਧੀ ਮਲਿਕਾਰਜੁਨ ਖੜਗੇ ਦਾ ਰਾਜ ਦੀਆਂ ਕਈ ਇਕਾਈਆਂ ਵਿੱਚ ਸਵਾਗਤ ਕੀਤਾ ਜਾਂਦਾ ਹੈ ਅਤੇ ਵੱਡੇ ਨੇਤਾ ਉਨ੍ਹਾਂ ਨੂੰ ਮਿਲਦੇ ਹਨ, ਪਰ ਉਨ੍ਹਾਂ ਨਾਲ ਅਜਿਹਾ ਵਿਵਹਾਰ ਨਹੀਂ ਕੀਤਾ ਜਾਂਦਾ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਕੋਈ ਸ਼ਿਕਾਇਤ ਨਹੀਂ ਕਰ ਰਹੇ ਹਨ ਪਰ ਸਿਸਟਮ ਵਿੱਚ ਕਮੀਆਂ ਹਨ ਕਿਉਂਕਿ ਪਾਰਟੀ ਵਿੱਚ 22 ਸਾਲਾਂ ਤੋਂ ਚੋਣਾਂ ਨਹੀਂ ਹੋਈਆਂ ਹਨ। ਥਰੂਰ ਨੇ ਕਿਹਾ, ’ਮੈਂ’ਤੁਸੀਂ ਸ਼ਿਕਾਇਤ ਨਹੀਂ ਕਰ ਰਿਹਾ ਹਾਂ।