ਚੰਡੀਗੜ੍ਹ 05 ਅਕਤੂਬਰ 2022: ਕੋਰੋਨਾ ( Corona) ਮਾਮਲਿਆਂ ਵਿਚ ਆ ਰਹੀ ਕਮੀ ਕਾਰਨ ਡੀਡੀਐਮਏ (DDMA) ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਕਿਹਾ ਹੈ ਕਿ ਜਨਤਕ ਥਾਵਾਂ ‘ਤੇ ਮਾਸਕ ਨਾ ਪਾਉਣ ਵਾਲਿਆਂ ਨੂੰ ਹੁਣ ਜੁਰਮਾਨਾ ਨਹੀਂ ਲਗਾਇਆ ਜਾਵੇਗਾ। ਦਿੱਲੀ (Delhi) ਆਫ਼ਤ ਪ੍ਰਬੰਧਨ ਅਥਾਰਟੀ ਨੇ 01 ਅਕਤੂਬਰ ਤੋਂ ਮਾਸਕ ਨਾ ਪਾਉਣ ‘ਤੇ 500 ਰੁਪਏ ਦਾ ਜੁਰਮਾਨਾ ਖ਼ਤਮ ਕਰ ਦਿੱਤਾ ਹੈ।
ਡੀਡੀਐਮਏ ਨੇ ਕੋਵਿਡ ਹਸਪਤਾਲਾਂ ਵਿੱਚ ਕੰਟਰੈਕਟ ਹੈਲਥ ਕੇਅਰ ਵਰਕਰਾਂ ਦੀ ਸੇਵਾ ਮਿਆਦ ਨੂੰ ਇਸ ਸਾਲ ਦੇ ਅੰਤ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਾਲ ਅਗਸਤ ਦੇ ਸ਼ੁਰੂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਸਾਰੀਆਂ ਜਨਤਕ ਥਾਵਾਂ ‘ਤੇ ਮਾਸਕ ਪਹਿਨਣ ‘ਤੇ 500 ਰੁਪਏ ਦਾ ਜੁਰਮਾਨਾ ਲਗਾਉਣ ਦੀ ਗੱਲ ਕਹੀ ਸੀ।
ਇਸਦੇ ਨਾਲ ਹੀ ਜੋ 03 ਕੋਵਿਡ ਕੇਅਰ ਸੈਂਟਰ (ਸੀ. ਸੀ. ਸੀ. ਸੀ.) ਬਣਾਏ ਗਏ ਹਨ, ਉਨ੍ਹਾਂ ਖਾਲੀ ਕਰਕੇ ਸੌਂਪਿਆ ਵਾਪਸ ਜਾਵੇਗਾ। ਇਨ੍ਹਾਂ ਕੋਵਿਡ ਕੇਅਰ ਸੈਂਟਰਾਂ ਵਿੱਚ ਮੈਡੀਕਲ ਉਪਕਰਣ ਅਤੇ ਮੈਡੀਕਲ ਸਟੋਰਾਂ ਨੂੰ ਉਨ੍ਹਾਂ ਹਸਪਤਾਲਾਂ ਵਿੱਚ ਸ਼ਿਫਟ ਕੀਤਾ ਜਾਵੇਗਾ, ਜਿੱਥੇ ਇਸਦੀ ਜ਼ਰੂਰਤ ਹੋਵੇਗੀ।ਅੰਕੜਿਆਂ ਅਨੁਸਾਰ ਦੇਸ਼ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 33,318 ਤੱਕ ਰਹਿ ਗਈ ਹੈ ਜੋ ਕਿ ਕੁੱਲ ਕੇਸਾਂ ਦਾ 0.07 ਪ੍ਰਤੀਸ਼ਤ ਹੈ।