ਚੰਡੀਗੜ੍ਹ, 18 ਮਾਰਚ 2025: ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ (Deputy CM Eknath Shinde) ਨੇ ਵੱਡਾ ਬਿਆਨ ਦਿੰਦੇ ਹੋਏ, ਏਕਨਾਥ ਸ਼ਿੰਦੇ ਨੇ ਕਿਹਾ ਕਿ ਜੋ ਲੋਕ ਅਜੇ ਵੀ ਔਰੰਗਜ਼ੇਬ (Aurangzeb) ਦੀ ਪ੍ਰਸ਼ੰਸਾ ਕਰ ਰਹੇ ਹਨ ਉਹ ‘ਦੇਸ਼ਧ੍ਰੋਹੀ’ ਹਨ। ਉਨ੍ਹਾਂ ਕਿਹਾ ਕਿ ਔਰੰਗਜ਼ੇਬ ਨੇ ਰਾਜ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਬਹੁਤ ਸਾਰੇ ਅੱਤਿਆਚਾਰ ਕੀਤੇ ਸਨ। ਦੂਜੇ ਪਾਸੇ, ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਮਹਾਰਾਜ ਇੱਕ ‘ਦੈਵੀ ਸ਼ਕਤੀ’ ਸਨ, ਜੋ ਬਹਾਦਰੀ, ਕੁਰਬਾਨੀ ਅਤੇ ਹਿੰਦੂ ਧਰਮ ਦੀ ਭਾਵਨਾ ਦੇ ਪ੍ਰਤੀਕ ਸਨ। ਸ਼ਿੰਦੇ ਨੇ ਸੋਮਵਾਰ ਰਾਤ ਨੂੰ ‘ਸ਼ਿਵ ਜਯੰਤੀ’ ਦੇ ਮੌਕੇ ‘ਤੇ ਇਹ ਗੱਲ ਕਹੀ ਹੈ।
ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ (Deputy CM Eknath Shinde) ਨੇ ਠਾਣੇ ਜ਼ਿਲ੍ਹੇ ਦੇ ਡੋਂਬੀਵਲੀ ਇਲਾਕੇ ਦੇ ਘਾਰਦਾ ਚੌਕ ‘ਤੇ ਘੋੜੇ ‘ਤੇ ਸਵਾਰ ਸ਼ਿਵਾਜੀ ਮਹਾਰਾਜ ਦੀ ਮੂਰਤੀ ਦਾ ਉਦਘਾਟਨ ਕੀਤਾ। ਆਪਣੇ ਸੰਬੋਧਨ ਦੌਰਾਨ, ਏਕਨਾਥ ਸ਼ਿੰਦੇ ਨੇ ਕਿਹਾ ਕਿ ਇਹ ਬੁੱਤ ਮਰਾਠਾ ਰਾਜੇ ਦੀ ਵਿਰਾਸਤ, ਉਸਦੀ ਹਿੰਮਤ ਅਤੇ ਅਗਵਾਈ ਦੇ ਸਨਮਾਨ ਲਈ ਸਥਾਪਿਤ ਕੀਤਾ ਗਿਆ ਹੈ।
ਇਨ੍ਹੀਂ ਦਿਨੀਂ ਮਹਾਰਾਸ਼ਟਰ ‘ਚ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦਾ ਮੁੱਦਾ ਭਖਿਆ ਹੋਇਆ ਹੈ ਅਤੇ ਸੱਜੇ-ਪੱਖੀ ਸੰਗਠਨ ਛਤਰਪਤੀ ਸੰਭਾਜੀ ਨਗਰ ਜ਼ਿਲ੍ਹੇ ‘ਚ ਸਥਿਤ ਮੁਗਲ ਸਮਰਾਟ ਔਰੰਗਜ਼ੇਬ ਦੀ ਕਬਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। ਇਸ ਕਾਰਨ ਸੋਮਵਾਰ ਰਾਤ ਨੂੰ ਨਾਗਪੁਰ ‘ਚ ਹਿੰਸਾ ਭੜਕ ਗਈ, ਜਿਸ ‘ਚ ਕਈ ਜਣੇ ਜ਼ਖਮੀ ਹੋ ਗਏ।
Read More: ਔਰੰਗਜ਼ੇਬ ਨੂੰ ਚੰਗਾ ਇਨਸਾਨ ਕਹਿਣਾ ਸਿੱਖਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਵਾਂਗ: MP ਸਤਨਾਮ ਸਿੰਘ ਸੰਧੂ