Site icon TheUnmute.com

NEET ਪੇਪਰ ਲੀਕ ਮਾਮਲੇ ‘ਚ ਜੋ ਦੋਸ਼ੀ ਪਾਇਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ: ਚਿਰਾਗ ਪਾਸਵਾਨ

Chirag Paswan

ਚੰਡੀਗੜ੍ਹ, 24 ਜੂਨ, 2024: ਲੋਕ ਜਨਸ਼ਕਤੀ ਪਾਰਟੀ (ਰਾਮ ਵਿਲਾਸ) ਦੇ ਕੌਮੀ ਪ੍ਰਧਾਨ ਚਿਰਾਗ ਪਾਸਵਾਨ (Chirag Paswan) ਨੇ ਅੱਜ 18ਵੀਂ ਲੋਕ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕੀ। ਜਿਕਰਯੋਗ ਹੈ ਕਿ ਚਿਰਾਗ ਪਾਸਵਾਨ ਕੇਂਦਰੀ ਮੰਤਰੀ ਵੀ ਹਨ | ਸਹੁੰ ਚੁੱਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸਦਨ ‘ਚ ਤਮਾਮ ਗੱਲਾਂ ਨੂੰ ਪੂਰੀ ਪਾਰਦਰਸ਼ਤਾ ਅਤੇ ਨਿਰਪੱਖਤਾ ਨਾਲ ਰੱਖੇਗੀ |

ਇਸਦੇ ਨਾਲ ਹੀ ਚਿਰਾਗ ਪਾਸਵਾਨ (Chirag Paswan) ਨੇ NEET ਮੁੱਦੇ ‘ਤੇ ਕਿਹਾ ਕਿ ਕੇਂਦਰ ਸਰਕਾਰ ਕੋਲ ਛੁਪਾਉਣ ਲਈ ਕੁਝ ਵੀ ਨਹੀਂ ਹੈ, ਕੇਂਦਰ ਸਰਕਾਰ ਨੇ ਇਸ NEET ਮੁੱਦੇ ਸਮੇਤ ਸਾਰੇ ਮੁੱਦੇ ਗੰਭੀਰਤਾ ਨਾਲ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਜਾਂਚ ਏਜੰਸੀਆਂ ਜਾਂਚ ਕਰ ਰਹੀਆਂ ਹਨ।ਵਿਦਿਆਰਥੀਆਂ ਦੇ ਹਿੱਤ ‘ਚ ਛੇਤੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਇਸ ਮਾਮਲੇ ‘ਚ ਜੋ ਦੋਸ਼ੀ ਪਾਇਆ ਗਿਆ, ਉਸਨੂੰ ਬਖਸ਼ਿਆ ਨਹੀਂ ਜਾਵੇਗਾ।

Exit mobile version