July 7, 2024 7:25 pm
Thomas Cup 2022

Thomas Cup 2022 : ਇੰਡੋਨੇਸ਼ੀਆ ਖਿਲਾਫ਼ ਫਾਈਨਲ ਮੈਚ ‘ਚ ਇਤਿਹਾਸ ਰਚਣ ਉਤਰੇਗਾ ਭਾਰਤ

ਚੰਡੀਗੜ੍ਹ 14 ਮਈ 2022: (Thomas Cup 2022) ਥਾਈਲੈਂਡ ਦੇ ਬੈਂਕਾਕ ‘ਚ ਖੇਡੇ ਗਏ ਥਾਮਸ ਕੱਪ 2022 ‘ਚ ਭਾਰਤ ਦੀ ਪੁਰਸ਼ ਬੈਡਮਿੰਟਨ ਟੀਮ (India’s men’s badminton team)  ਨੇ ਇਤਿਹਾਸ ਰਚਿਆ ਅਤੇ ਡੈਨਮਾਰਕ ਖਿਲਾਫ ਖੇਡੇ ਗਏ ਸੈਮੀਫਾਈਨਲ ਮੈਚ ‘ਚ 3-2 ਨਾਲ ਜਿੱਤ ਦਰਜ ਕਰਕੇ ਪਹਿਲੀ ਵਾਰ ਇਸ ਟੂਰਨਾਮੈਂਟ ਦੇ ਫਾਈਨਲ ‘ਚ ਜਗ੍ਹਾ ਬਣਾਈ। ਇਸ ਜਿੱਤ ਨਾਲ ਥਾਮਸ ਕੱਪ ‘ਚ ਭਾਰਤ ਦਾ ਚਾਂਦੀ ਦਾ ਤਗਮਾ ਪੱਕਾ ਹੋ ਗਿਆ ਹੈ।

ਆਤਮਵਿਸ਼ਵਾਸ ਨਾਲ ਭਰੀ ਭਾਰਤ ਦੀ ਪੁਰਸ਼ ਟੀਮ ਐਤਵਾਰ ਨੂੰ ਇੱਥੇ ਥਾਮਸ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਫਾਈਨਲ ਵਿਚ 14 ਵਾਰ ਦੇ ਚੈਂਪੀਅਨ ਇੰਡੋਨੇਸ਼ੀਆ (Indonesia) ਖ਼ਿਲਾਫ਼ ਇਕ ਵਾਰ ਮੁੜ ਇਤਿਹਾਸ ਰਚਣ ਦੇ ਇਰਾਦੇ ਨਾਲ ਉਤਰੇਗੀ। ਪਿਛਲੀ ਵਾਰ ਦੀ ਚੈਂਪੀਅਨ ਇੰਡੋਨੇਸ਼ੀਆ ਦਾ ਇਸ ਟੂਰਨਾਮੈਂਟ ਵਿਚ ਰਿਕਾਰਡ ਸ਼ਾਨਦਾਰ ਰਿਹਾ ਹੈ|

ਟੀਮ ਮੌਜੂਦਾ ਟੂਰਨਾਮੈਂਟ ਵਿਚ ਹੁਣ ਤਕ ਅਜੇਤੂ ਰਹੀ ਹੈ। ਭਾਰਤੀ ਮਰਦ ਟੀਮ ਨੇ ਹਾਲਾਂਕਿ ਮਲੇਸ਼ੀਆ ਤੇ ਡੈਨਮਾਰਕ ਵਰਗੀਆਂ ਟੀਮਾਂ ਨੂੰ ਹਰਾ ਕੇ ਪਹਿਲੀ ਵਾਰ ਫਾਈਨਲ ਵਿਚ ਥਾਂ ਬਣਾਈ ਹੈ ਤੇ ਦਿਖਾਇਆ ਹੈ ਕਿ ਉਹ ਕਿਸੇ ਵੀ ਟੀਮ ਨੂੰ ਹਰਾਉਣ ਦੇ ਸਮਰੱਥ ਹਨ। ਭਾਰਤ ਲਈ ਇਤਿਹਾਸਕ ਮੁਕਾਬਲਾ ਹੈ