Bikram Majithia

ਚੰਨੀ ਦੇ ਭਤੀਜੇ ਭੁਪਿੰਦਰ ਹਨੀ ਦੀ ਗ੍ਰਿਫਤਾਰੀ ‘ਤੇ ਮਜੀਠੀਆ ਨੇ ਕਹੀ ਇਹ ਗੱਲ

ਚੰਡੀਗੜ੍ਹ 04 ਫਰਵਰੀ 2022: ਇਨਫੋਰਸਮੈਂਟ ਡਾਇਰੈਕਟੋਰੇਟ (ED) ਵੱਲੋਂ ਪੰਜਾਬ ਦੇ ਸੀ.ਐੱਮ. ਚਰਨਜੀਤ ਚੰਨੀ ਦੇ ਭਤੀਜੇ ਭੁਪਿੰਦਰ ਹਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੀਤੇ ਦਿਨ ਈ.ਡੀ. ਵੱਲੋਂ ਪੰਜਾਬ ‘ਚ ਕਈ ਥਾਵਾਂ ’ਤੇ ਖੋਜ ਕੀਤੀ ਗਈ। ਪ੍ਰੈੱਸ ਕਾਨਫਰੰਸ ਕਰਦੇ ਹੋਏ ਬਿਕਰਮ ਮਜੀਠੀਆ (Bikram Majithia) ਨੇ ਸੀਐੱਮ ਚਰਨਜੀਤ ਸਿੰਘ ਚੰਨੀ (CM Charanjit Singh Channi) ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਇਹ ਕਹਾਣੀ ਸਿਰਫ਼ ਤਿੰਨ ਵਿਅਕਤੀਆਂ ਦੀ ਹੈ। ਇਸ ਦੌਰਾਨ ਬਿਕਰਮ ਮਜੀਠੀਆ ਨੇ ਕਿਹਾ ਕਿ ਪੈਸਾ ਵੀ ਫੜਿਆ ਗਿਆ ਤੇ ਹਨੀ ਵੀ ਹੁਣ ਚੰਨੀ ਦੀ ਵਾਰੀ ਹੈ। ਉਨ੍ਹਾਂ ਕਿਹਾ ਕਿ ਹਨੀ ਦੀ ਪਛਾਣ ਸਿਰਫ ਇਸ ਲਈ ਹੈ ਕਿਉਂਕਿ ਉਹ ਚੰਨੀ ਦਾ ਭਤੀਜਾ ਹੈ।

ਬਿਕਰਮ ਮਜੀਠੀਆ (Bikram Majithia) ਨੇ ਕਿਹਾ ਕਿ ਚੰਨੀ ਨੂੰ ਸਿਰਫ ਹਨੀ, ਮਨੀ ਅਤੇ ਆਪਣੀ ਹੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਹਨੀ ਦੇ ਘਰੋਂ ਜੋ ਕਰੋੜਾਂ ਰੁਪਏ ਜ਼ਬਤ ਕੀਤੇ ਗਏ ਹਨ, ਉਹ ਚੰਨੀ ਦੇ ਹਨ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Scroll to Top