parget singh

ਕੈਪਟਨ ਵਲੋਂ ਨਵੀ ਪਾਰਟੀ ਐਲਾਨ ਕਰਨ ਤੇ ਪ੍ਰਗਟ ਸਿੰਘ ਨੇ ਦਿੱਤਾ ਇਹ ਜਵਾਬ

ਚੰਡੀਗੜ੍ਹ; ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੁਧਵਾਰ ਨੂੰ ਆਪਣੀ ਨਵੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ ਹੈ| ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀ ਪਾਰਟੀ ਦਾ ਐਲਾਨ ਕਰਨ ਤੋਂ ਬਾਅਦ ਕੈਬਨਿਟ ਮੰਤਰੀ ਪ੍ਰਗਟ ਸਿੰਘ ਨੀ ਤਿੱਖੀ ਪ੍ਰਤੀਕਿਰਿਆ ਦਿਤੀ ਹੈ| ਖੇਡ ਮੰਤਰੀ ਪ੍ਰਗਟ ਸਿੰਘ ਨੇ ਤੰਜ ਕਸਦੇ ਕਿਹਾ ਕਿ ਕੈਪਟਨ ਕਿ ਨਵੀ ਪਾਰਟੀ ਪੰਜਾਬੀਆਂ ਲਈ ਬਿਲਕੁੱਲ ਵੀ ਨਹੀਂ ਹੈ| ਪ੍ਰਗਟ ਸਿੰਘ ਨੇ ਟਵੀਟਰ ਦੇ ਜਾਰੀ ਲਿਖਿਆ ਕਿ ਕੈਪਟਨ ਦੀ ਨਵੀ ਪਾਰਟੀ ਨਾ ਤਾ ‘ਪੰਜਾਬੀਆਂ’ ਲਈ ਨਾ ‘ ਲੋਕਾਂ’ ਲਈ ਤੇ ‘ਕਾਂਗਰਸ’ ਲਈ ਤਾ ਬਿਲਕੁੱਲ ਵੀ ਨਹੀਂ ਹੈ|
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕੱਲ ਆਪਣੀ ਨਵੀ ਪਾਰਟੀ ਦਾ ਐਲਾਨ ਕਰ ਦਿੱਤਾ ਗਿਆ| ਜਿਸ ਦਾ ਨਾਂ ‘ ਪੰਜਾਬ ਲੋਕ ਕਾਂਗਰਸ’ ਪਾਰਟੀ ਹੈ, ਮੁੱਖ ਮੰਤਰੀ ਦੀ ਕੁਰਸੀ ਤੋਂ ਇਕ ਪਾਸੇ ਕੀਤੇ ਜਾਂ ਤੋਂ ਨਿਰਾਸ਼ ਚਲ ਰਹੇ ਕੈਪਟਨ ਪਹਿਲਾ ਹੀ ਕਹਿ ਚੁਕੇ ਸਨ ਕਿ ਉਹ ਹੁਣ ਕਾਂਗਰਸ ਵਿਚ ਵਾਪਸ ਨਹੀਂ ਜਾਣਗੇ ਤੇ ਆਪਣੀ ਅਲੱਗ ਪਾਰਟੀ ਬਣਾਉਣਗੇ|
ਕੈਪਟਨ ਨੇ ਇਹ ਜਰੂਰ ਕਿਹਾ ਕਿ ਭਾਜਪਾ ਕਿਸਾਨੀ ਮਸਲੇ ਹੱਲ ਕਰਦੀ ਹੈ ਤਾ ਉਹ ਮਤਦਾਨ ਦੌਰਾਨ ਭਾਜਪਾ ਦੇ ਨਾਲ ਗੱਠਜੋੜ ਕਰ ਸਕਦੇ ਹਨ| ਇਸ ਦੇ ਨਾਲ ਹੀ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਕਾਂਗਰਸ ਦੇ ਕਈ ਨੇਤਾ ਉਨ੍ਹਾਂ ਦੇ ਸੰਪਰਕ ਵਿਚ ਹਨ| ਇਹ ਦੱਸਣ ਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਛੱਡਣ ਨੂੰ ਲੈ ਕੇ ਸੋਨੀਆ ਗਾਂਧੀ ਨੂੰ 7 ਪਨੀਆ ਦਾ ਅਸਤੀਫਾ ਭੇਜਿਆ ਗਿਆ| ਜਿਸ ਵਿਚ ਕੈਪਟਨ ਨੇ ਨਾਰਾਜ਼ਗੀ ਜ਼ਾਹਿਰ ਕਰਦੇ ਆਪਣੀ ਭੜਾਸ ਕੱਢੀ ਹੈ|

Scroll to Top