July 7, 2024 5:02 pm
Aam Aadmi Party

ਪੰਜਾਬ ਦੇ ਇਸ ਪਿੰਡ ਨੇ ਬਾਦਲਾਂ ਤੇ ਕੈਪਟਨ ਦੇ ਹਾਰਨ ਦੀ ਮਨਾਈ ਖੁਸ਼ੀ ਵੰਡੇ ਲੱਡੂ

ਫਿਰੋਜ਼ਪੁਰ 12 ਮਾਰਚ 2022 : ਸੂਬੇ ਅੰਦਰ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਣ ਤੇ ਪਿੰਡਾਂ ਅਤੇ ਸ਼ਹਿਰਾਂ ‘ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵੱਲੋਂ ਲੱਡੂ ਵੰਡੇ ਜਾ ਰਹੇ ਹਨ ਅਤੇ ਭੰਗੜੇ ਪਾਏ ਜਾ ਰਹੇ ਹਨ। ਜੇਕਰ ਗੱਲ ਕਰੀਏ ਜਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਹਾਲਮ ਦੀ ਤਾਂ ਇਸ ਪਿੰਡ ਨੇ ਵੱਖਰਾ ਹੀ ਇਤਹਾਸ ਰਚ ਦਿੱਤਾ ਹੈ। ਜਿਥੇ ਜਿੱਤ ਦੀ ਨਹੀਂ ਬਲਕਿ ਬਾਦਲਾਂ ਦੀ ਹਾਰ ਵਿੱਚ ਲੱਡੂ ਵੰਡ ਖੁਸ਼ੀ ਮਨਾਈ ਗਈ ਹੈ।

ਪੰਜਾਬ ‘ਚ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਆਉਣ ਤੇ ਲੋਕਾਂ ਵੱਲੋਂ ਲੱਡੂ ਵੰਡ ਖੁਸ਼ੀ ਮਨਾਈ ਜਾ ਰਹੀ ਹੈ। ਉਥੇ ਹੀ ਜੇਕਰ ਗੱਲ ਕਰੀਏ ਫਿਰੋਜ਼ਪੁਰ ਦੇ ਪਿੰਡ ਮਹਾਲਮ ਦੀ ਤਾਂ ਇਸ ਪਿੰਡ ਵਿੱਚ ਅੱਜ ਬਾਦਲਾਂ ਅਤੇ ਕੈਪਟਨ ਦੀ ਹਾਰ ਨੂੰ ਲੈਕੇ ਸਿੱਖ ਜੱਥੇਬੰਦੀਆਂ ਵੱਲੋਂ ਲੱਡੂ ਵੰਡ ਖੁਸ਼ੀ ਮਨਾਈ ਗਈ।

ਇਸ ਮੌਕੇ ਜਾਣਕਾਰੀ ਦਿੰਦਿਆਂ ਭਾਈ ਲਖਵੀਰ ਸਿੰਘ ਮਹਾਲਮ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ ਹੋਈਆਂ ਬੇਅਦਬੀਆਂ ਦਾ ਹਾਲੇ ਤੱਕ ਉਨ੍ਹਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਿਸ ਦੇਜਿੰਮੇਵਾਰ ਉਹ ਬਾਦਲ ਪਰਿਵਾਰ ਨੂੰ ਮੰਨਦੇ ਹਨ। ਬਰਗਾੜੀ ‘ਚ ਸ਼ਾਤ ਬੈਠੇ ਸਿੰਘਾਂ ਤੇ ਵੀ ਤਸ਼ਦੱਦ ਢਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਜਿਨ੍ਹਾਂ ਦਾ ਇਨਸਾਫ਼ ਨਹੀਂ ਮਿਲਿਆ। ਫਿਰ ਕੈਪਟਨ ਅਮਰਿੰਦਰ ਸਿੰਘ ਨੇ(Capt Amrinder singh)  ਗੁਟਕਾ ਸਾਹਿਬ ਹੱਥ ਵਿੱਚ ਫੜ ਸਹੁੰ ਖਾਧੀ ਸੀ। ਉਹ ਵੀ ਆਪਣਾ ਵਾਅਦਾ ਪੂਰਾ ਨਹੀਂ ਕਰ ਸਕੇ ਅਤੇ ਅੱਜ ਬਾਦਲ ਵੀ ਕੁਰਸੀ ਗਵਾ ਬੈਠੇ ਨੇ ਤੇ ਕੈਪਟਨ ਵੀ ਅਤੇ ਅੱਜ ਜਿਨੀ ਖੁਸ਼ੀ ਆਮ ਆਦਮੀ ਪਾਰਟੀ (Aam Aadmi Party)  ਜਿੱਤਣ ਤੇ ਲੋਕ ਮਨਾਂ ਰਹੇ ਹਨ। ਉਸ ਤੋਂ ਜਿਆਦਾ ਖੁਸ਼ੀ ਅੱਜ ਉਨ੍ਹਾਂ ਨੂੰ ਬਾਦਲਾਂ ਅਤੇ ਕੈਪਟਨ ਦੇ ਹਾਰਨ ਦੀ ਹੋ ਰਹੀ ਹੈ ਅਤੇ ਇਹ ਖੁਸ਼ੀ ਸਾਂਝੀ ਕਰਦਿਆਂ ਅੱਜ ਉਨ੍ਹਾਂ ਵੱਲੋਂ ਪਿੰਡ ‘ਚ ਲੱਡੂ ਵੰਡੇ ਗਏ ਹਨ।