Site icon TheUnmute.com

ਇਸ ਬਾਰ ਅਕਾਲੀ ਦਲ ਸਰਕਾਰ ਦਾ ਮੁਕਾਬਲਾ ਤਿੰਨ ਸਰਕਾਰਾਂ ਦੇ ਨਾਲ : ਪ੍ਰਕਾਸ਼ ਸਿੰਘ ਬਾਦਲ

Akali Dal

ਚੰਡੀਗੜ੍ਹ 14 ਦਸੰਬਰ 2021: ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਰੈਲੀ ਦੌਰਾਨ ਲੋਕ ਨੂੰ ਸੰਬੋਧਿਤ ਕਰਦਿਆਂ ਪਾਰਟੀ ਦੇ 100 ਸਾਲ ਪੂਰੇ ਹੋਣ ਤੇ ਸਾਰਿਆਂ ਨੂੰ ਵਧਾਈ ਦਿੱਤੀ ,ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਸਾਡੀ ਸਰਕਾਰ ਬਣੇ ਭਾਵੇਂ ਨਾ ਬਣੇ ਪਰ ਸਿੱਖ ਕੌਮ ਨੇ ਗੁਰੂ ਧਾਮਾਂ ਦੀ ਸਾਂਭ-ਸੰਭਾਲ ਦੀ ਸੇਵਾ ਹਮੇਸ਼ਾ ਹੀ ਅਕਾਲੀ ਦਲ ਨੂੰ ਦਿੱਤੀ ਹੈ। ਅੱਜ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਹ ਚੋਣਾਂ ਜਨਤਾ ਦੀ ਕਿਸਮਤ ਅਤੇ ਭਵਿੱਖ ਦਾ ਫ਼ੈਸਲਾ ਕਰਨਗੀਆਂ। ਜਨਤਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇਕਰ ਸੱਤਾ ਵਿਚ ਜਨਤਾ ਦੀ ਸਰਕਾਰ ਬਣੇਗੀ। ਸਰਕਾਰ ਕੋਈ ਵੀ ਹੋਵੇ, ਲੋਕਾਂ ਦਾ ਭਲਾ ਉਹ ਕਰੇਗੀ, ਜਿਸ ਦਾ ਮਨ, ਦਿਲ-ਦਿਮਾਗ ਅਤੇ ਨੀਅਤ ਸਾਫ ਹੋਵੇਗੀ।

ਅਕਾਲੀ ਦਲ ਸਰਕਾਰ ਸਮੇਂ ਚੱਲੀਆਂ ਭਲਾਈ ਸਕੀਮਾਂ
ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਨੇ ਲੋਕਾਂ ਦੀ ਭਲਾਈ ਲਈ ਆਟਾ ਦਾਮ ਸਕੀਮ ਲਿਆਂਦੀ, ਗਰੀਬਾਂ ਦੇ ਪੜ੍ਹਨ ਲਈ ਚੰਗੇ ਸਕੂਲ ਦਿੱਤੇ, ਪੈਨਸ਼ਨ ਸਕੀਮ ਚਲਾਈ। ਲੋਕਾਂ ਦੇ ਹਾਲਾਤ ਦੇਖਣ ਲਈ ਉਹ ਖੁਦ ਪਿੰਡ-ਪਿੰਡ ਜਾਂਦੇ ਸਨ ਅਤੇ ਹਾਲਾਤ ਨੂੰ ਦੇਖ ਕੇ ਹੀ ਫ਼ੈਸਲਾ ਲੈਂਦੇ ਸੀ। ਇਸ ਦੇ ਨਤੀਜੇ ਵੀ ਵਧੀਆ ਨਿਕਲੇ, ਜਿਨ੍ਹਾਂ ’ਤੇ ਲੋਕਾਂ ਨੂੰ ਵੀ ਤਸੱਲੀ ਹੋਈ। ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਇਕੱਠਿਆਂ ਚੋਣ ਲੜਨ ਦੀ ਉਨ੍ਹਾਂ ਨੂੰ ਖੁਸ਼ੀ ਹੈ ਉਹ ਪਹਿਲਾਂ ਵੀ ਬਾਬੂ ਕਾਂਸ਼ੀ ਰਾਮ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਚੁੱਕੇ ਹਨ ਜਿਸ ਵਿਚ ਗਠਜੋੜ ਨੇ ਇਤਿਹਾਸ ਜਿੱਤ ਹਾਸਲ ਕੀਤੀ ਸੀ।

Exit mobile version