July 3, 2024 2:40 am

ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਤੋਂ ਵਾਪਸ ਪਰਤੇ ਨਵਜੋਤ ਸਿੱਧੂ ਨੇ ਦਿੱਤਾ ਇਹ ਬਿਆਨ

ਚੰਡੀਗੜ੍ਹ 20 ਨਵੰਬਰ 2021 : ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋਂ ਵਾਪਿਸ ਆਣ ਤੋਂ ਬਾਦ ਪੱਤਰਕਾਰਾਂ ਨਾਲ ਗੱਲ ਕਰਦੇ ਕਿਹਾ ਕੀ ਮੈ ਛੋਟੀਆਂ ਗੱਲਾਂ ਦੀ ਪ੍ਰਵਾਹ ਨਹੀਂ ਕਰਦਾ ਅਤੇ ਮੈ ਸਮੁੰਦਰਾਂ ਵਾਂਗ ਵੱਡੀਆਂ ਗੱਲਾਂ ਚ ਵਿਸ਼ਵਾਸ ਕਰਦਾ ਉਥੇ ਹੀ ਨਵਜੋਤ ਸਿੱਧੂ ਨੇ ਕਿਹਾ ਦੇਸ਼ ਭਰ ਦੇ ਸਰਹੱਦ ਤੇ ਐਸੇ ਲਾਂਘੇ ਹੋਣੇ ਚਾਹੀਦੇ ਹਨ , ਸਾਨੂੰ ਸਾਰੇ ਮੰਦਿਰ ਖੋਲ ਦੇਣੇ ਚਾਹੀਦੇ ਸਬ ਧਰਮਾਂ ਦੇ ਲੋਕਾਂ ਨੂੰ ਇਕ ਦੂਜੇ ਦੇ ਧਾਰਮਿਕ ਸਥਾਨਾਂ ਤੇ ਜਾਣਾ ਚਾਹੀਦਾ ਹੈ ਮੁਖ ਤੌਰ ਤੇ ਦੋਵਾਂ ਦੇਸ਼ਾਂ ਚ ਵਪਾਰ ਵੀ ਖੁਲ੍ਹਣੇ ਚਾਹੀਦੇ ਨੇ ਜਿਸ ਨਾਲ ਦੋਨਾਂ ਪੰਜਾਬਾਂ ਨੂੰ ਮੁਨਾਫ਼ਾ ਹੋਵੇਗਾ |
ਉਥੇ ਹੀ ਪੰਜਾਬ ਦੇ ਮੰਤਰੀ ਪ੍ਰਗਟ ਸਿੰਘ ਗੁਰਦੁਆਰਾ ਕਰਤਾਪੁਰ ਸਾਹਿਬ ਨਤਮਸਤਕ ਹੋਣ ਤੋਂ ਬਾਦ ਮੀਡੀਆ ਨਾਲ ਗਲ ਬਾਤ ਕਰਦੇ ਹੋਏ ਕਿਹਾ ਕਿ ਉਹ ਬਹੁਤ ਖੁਸ਼ ਨੇ ਕਿ ਉਹ ਗੁਰੂ ਨਗਰੀ ਤੋਂ ਹੋਕੇ ਵਾਪਿਸ ਆਏ ਨੇ ਨਾਲ ਹੀ ਸਿੱਧੂ ਵਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਰੀਫ ਦੇ ਮੁਦੇ ਤੇ ਆਖਿਆ ਕਿ ਭਾਜਪਾ ਬਿਨਾਂ ਮਤਲਬ ਦਾ ਮੁੱਦਾ ਬਣਾਉਂਦੀ ਹੈ ਜਦੋ ਮੋਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜਫੀ ਪਾਉਂਦੇ ਨੇ ਉਦੋਂ ਸਭ ਠੀਕ ਹੁੰਦਾ ਹੈ ਸਿੱਧੂ ਅਤੇ ਇਮਰਾਨ ਪੁਰਾਣੇ ਦੋਸਤ ਨੇ ਅਗਰ ਹਾਕੀ ਦਾ ਖਿਡਾਰੀ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਹੁੰਦਾ ਤੇ ਉਹ ਮੇਰਾ ਵੀ ਦੋਸਤ ਹੁੰਦਾ ਕੈਪਟਨ ਅਮਰਿੰਦਰ ਸਿੰਘ ਭਾਜਪਾ ਅਕਾਲੀ ਸਭ ਰਲੇ ਹੋਏ ਹਨ |