TheUnmute.com

ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਭਾਰਤੀ ਟੀਮ ‘ਚ ਕੇਐਲ ਰਾਹੁਲ ਦੀ ਥਾਂ ਇਸ ਖਿਡਾਰੀ ਨੂੰ ਮਿਲਿਆ ਮੌਕਾ

ਚੰਡੀਗੜ੍ਹ, 08 ਮਈ 2023: ਭਾਰਤੀ ਕ੍ਰਿਕਟ ਦੇ ਚੋਣਕਾਰਾਂ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਲਈ ਕੇਐੱਲ ਰਾਹੁਲ ਦੀ ਥਾਂ ਨਵੇਂ ਖਿਡਾਰੀ ਦਾ ਐਲਾਨ ਕਰ ਦਿੱਤਾ ਹੈ। ਰਾਹੁਲ ਦੀ ਥਾਂ ਈਸ਼ਾਨ ਕਿਸ਼ਨ (Ishan Kishan) ਨੂੰ ਟੀਮ ‘ਚ ਸ਼ਾਮਲ ਕੀਤਾ ਗਿਆ ਹੈ। ਰਿਤੂਰਾਜ ਗਾਇਕਵਾੜ, ਮੁਕੇਸ਼ ਕੁਮਾਰ ਅਤੇ ਸੂਰਿਆ ਕੁਮਾਰ ਯਾਦਵ ਨੂੰ ਸਟੈਂਡਬਾਏ ਖਿਡਾਰੀਆਂ ਵਜੋਂ ਚੁਣਿਆ ਗਿਆ ਹੈ। ਤੇਜ਼ ਗੇਂਦਬਾਜ਼ ਜੈਦੇਵ ਉਨਾਦਕਟ ਅਤੇ ਉਮੇਸ਼ ਯਾਦਵ ਵੀ ਜ਼ਖਮੀ ਹਨ। ਬੀਸੀਸੀਆਈ ਦੀ ਮੈਡੀਕਲ ਟੀਮ ਦੋਵਾਂ ਦੀ ਸੱਟ ਦੀ ਨਿਗਰਾਨੀ ਕਰ ਰਹੀ ਹੈ। ਭਾਰਤੀ ਟੀਮ 7 ਤੋਂ 11 ਜੂਨ ਤੱਕ ਹੋਣ ਵਾਲੇ ਫਾਈਨਲ ਮੈਚ ਵਿੱਚ ਆਸਟਰੇਲੀਆ ਨਾਲ ਭਿੜੇਗੀ। ਇਹ ਮੈਚ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾਵੇਗਾ।

Truly special': Ishan Kishan, India's new batting dynamite - Sport -  DAWN.COM

ਭਾਰਤੀ ਟੀਮ ਦੇ ਕੋਲ ਫਿਲਹਾਲ ਸਿਰਫ ਇਕ ਵਿਕਟਕੀਪਰ ਕੇ.ਐੱਸ. ਰਾਹੁਲ ਕੀਪਿੰਗ ਵੀ ਕਰਦੇ ਹਨ, ਪਰ ਉਹ ਟੀਮ ‘ਚ ਨਹੀਂ ਹਨ। ਅਜਿਹੇ ‘ਚ ਈਸ਼ਾਨ (Ishan Kishan) ਨੂੰ ਵਾਧੂ ਵਿਕਟਕੀਪਰ ਬੱਲੇਬਾਜ਼ ਵਜੋਂ ਚੁਣਿਆ ਗਿਆ ਹੈ। ਕਿਸ਼ਨ ਨੂੰ ਪਹਿਲੀ ਸ਼੍ਰੇਣੀ ਕ੍ਰਿਕਟ ਦਾ ਕਾਫੀ ਤਜਰਬਾ ਹੈ। ਖੱਬੇ ਹੱਥ ਦੇ ਇਸ ਬੱਲੇਬਾਜ਼ ਨੇ 48 ਪਹਿਲੀ ਸ਼੍ਰੇਣੀ ਮੈਚਾਂ ਵਿੱਚ 38.76 ਦੀ ਔਸਤ ਨਾਲ 2985 ਦੌੜਾਂ ਬਣਾਈਆਂ । ਇਸ਼ਾਨ ਕਿਸਨ ਦੀ ਚੋਣ ਆਸਟਰੇਲੀਆ ਖ਼ਿਲਾਫ਼ ਲੜੀ ਲਈ ਕੀਤੀ ਗਈ ਸੀ, ਪਰ ਉਹ ਪਲੇਇੰਗ-11 ਵਿੱਚ ਸ਼ਾਮਲ ਨਹੀਂ ਹੋ ਸਕਿਆ।

ਭਾਰਤ ਟੈਸਟ ਟੀਮ:

ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਅਜਿੰਕਿਆ ਰਹਾਣੇ, ਈਸ਼ਾਨ ਕਿਸ਼ਨ (ਵਿਕਟਕੀਪਰ), ਕੇ.ਐਸ ਭਰਤ (ਵਿਕਟਕੀਪਰ), ਰਵੀਚੰਦਰਨ ਅਸ਼ਵਿਨ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਸ਼ਾਰਦੁਲ ਠਾਕੁਰ, ਮੁਹੰਮਦ ਸ਼ਮੀ, ਮੁਹੰਮਦ ਸ਼ਮੀ, ਸਿਰਾਜ, ਉਮੇਸ਼ ਯਾਦਵ, ਜੈਦੇਵ ਉਨਾਦਕਟ।

Exit mobile version