July 7, 2024 6:55 am
kejriwal

ਕੇਜਰੀਵਾਲ ਦੀ ਇਸ ਅਦਾ ਨੇ ‘ਆਮ ਆਦਮੀ ਪਾਰਟੀ’ ਦਾ ਵਧਾਇਆ ਮਾਣ

ਚੰਡੀਗੜ੍ਹ 23 ਨਵੰਬਰ 2021 : ਦਿੱਲੀ ਦੇ ਸੀ.ਐਮ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸੋਮਵਾਰ ਨੂੰ ਦੋ ਰੋਜ਼ਾ ਪੰਜਾਬ ਦੌਰੇ ‘ਤੇ ਪਹੁੰਚੇ। ਇਸ ਦੌਰਾਨ ਉਨ੍ਹਾਂ ਇੱਥੇ ਆਟੋ ਚਾਲਕਾਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਇੱਕ ਆਟੋ ਚਾਲਕ ਨੇ ਕੇਜਰੀਵਾਲ ਨੂੰ ਆਪਣੇ ਘਰ ਖਾਣਾ ਖਾਣ ਲਈ ਬੁਲਾਇਆ। ਕੇਜਰੀਵਾਲ ਨੇ ਆਟੋ ਚਾਲਕ ਦਲੀਪ ਕੁਮਾਰ ਤਿਵਾੜੀ ਦਾ ਸੱਦਾ ਤੁਰੰਤ ਸਵੀਕਾਰ ਕਰ ਲਿਆ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕੇਜਰੀਵਾਲ ‘ਆਪ’ ਸੰਸਦ ਮੈਂਬਰ ਭੰਗਵਤ ਮਾਨ ਅਤੇ ਪਾਰਟੀ ਨੇਤਾ ਹਰਪਾਲ ਚੀਮਾ ਦਿਲੀਪ ਤਿਵਾੜੀ ਦੇ ਨਾਲ ਆਟੋ ‘ਚ ਘਰ ਪਹੁੰਚੇ ਅਤੇ ਪਰਿਵਾਰ ਨਾਲ ਖਾਣਾ ਖਾਧਾ। ਖਾਣਾ ਆਟੋ ਚਾਲਕ ਦੀ ਪਤਨੀ ਨੇ ਖੁਦ ਤਿਆਰ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਜਿੱਥੇ ਮੁੱਖ ਮੰਤਰੀ ਵੱਲੋਂ ਚਰਚਾ ਕੀਤੀ ਜਾ ਰਹੀ ਸੀ, ਉੱਥੇ ਹੀ ਇਲਾਕੇ ਦੇ ਆਟੋ ਚਾਲਕ ਦੇ ਘਰ ਲੋਕਾਂ ਦੀ ਭੀੜ ਲੱਗ ਗਈ ਸੀ।
ਜ਼ਿਕਰਯੋਗ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਦੌਰੇ ‘ਤੇ ਹਨ। ਆਪਣੇ ਮੋਗਾ ਦੌਰੇ ਦੌਰਾਨ ਕੇਜਰੀਵਾਲ ਨੇ ਲੋਕਾਂ ਲਈ ਕਈ ਵੱਡੇ ਐਲਾਨ ਕੀਤੇ ਹਨ। ਕੇਜਰੀਵਾਲ ਨੇ ਸੂਬੇ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਪਾਉਣ ਦਾ ਐਲਾਨ ਕੀਤਾ, ਉਥੇ ਹੀ ਬਜ਼ੁਰਗ ਔਰਤਾਂ ਨੂੰ ਬੁਢਾਪਾ ਪੈਨਸ਼ਨ ਤੋਂ ਇਲਾਵਾ 1000 ਰੁਪਏ ਵਾਧੂ ਦੇਣ ਦਾ ਵੀ ਐਲਾਨ ਕੀਤਾ।