TheUnmute.com

ਰਾਹੁਲ ਗਾਂਧੀ ਦੇ ਟਵੀਟ ‘ਤੇ ਫਿਲਮ ਨਿਰਮਾਤਾ ਨੇ ਕੁਝ ਇਸ ਤਰ੍ਹਾਂ ਦਿੱਤਾ ਜਵਾਬ

ਚੰਡੀਗੜ੍ਹ 21 ਜਨਵਰੀ 2022: ਪੀਐੱਮ ਮੋਦੀ (PM Modi) ਦੇ ਐਲਾਨ ਤੋਂ ਬਾਅਦ 50 ਸਾਲਾਂ ਤੋਂ ਬਲਦੀ ਅਮਰ ਜਵਾਨ ਜੋਤੀ ਨੂੰ ਸ਼ੁੱਕਰਵਾਰ ਇਕ ਸਮਾਰੋਹ ‘ਚ ਇਸ ਨੂੰ ਨੈਸ਼ਨਲ ਵਾਰ ਮੈਮੋਰੀਅਲ ਦੀ ਲਾਟ ‘ਚ ਮਿਲਾ ਦਿੱਤਾ ਜਾਵੇਗਾ। ਇਸ ਮਾਮਲੇ ਨੂੰ ਲੈ ਕੇ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਾਂਗਰਸ ਨੇਤਾ ਰਾਹੁਲ ਗਾਂਧੀ (Rahul Gandhi) ਤੋਂ ਲੈ ਕੇ ਪੱਤਰਕਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਵੀ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ (Rahul Gandhi) ਨੇ ਕੇਂਦਰ ਸਰਕਾਰ ‘ਤੇ ਸ਼ਬਦੀ ਵਾਰ ਕੀਤੇ | ਅਮਰ ਜਵਾਨ ਜੋਤੀ ਨੂੰ ਬੁਝਾਉਣ ਦੇ ਫੈਸਲੇ ਦੀ ਨਿੰਦਾ ਕਰਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ”ਬਹੁਤ ਦੁੱਖ ਦੀ ਗੱਲ ਹੈ ਕਿ ਜੋ ਅਮਰ ਜੋਤੀ ਸਾਡੇ ਬਹਾਦਰ ਸੈਨਿਕਾਂ ਲਈ ਬਲਦੀ ਸੀ, ਉਹ ਅੱਜ ਬੁਝ ਜਾਵੇਗੀ। ਕੁਝ ਲੋਕ ਦੇਸ਼ ਭਗਤੀ ਅਤੇ ਕੁਰਬਾਨੀ ਨੂੰ ਨਹੀਂ ਸਮਝ ਸਕਦੇ। ਕੋਈ ਗੱਲ ਨਹੀਂ, ਆਪਣੇ ਸੈਨਿਕਾਂ ਲਈ ਅਮਰ ਜਵਾਨ ਜੋਤੀ ਨੂੰ ਇੱਕ ਵਾਰ ਫਿਰ ਬਾਲਣਗੇ । ਫਿਲਮ ਨਿਰਮਾਤਾ ਅਸ਼ੋਕ ਪੰਡਿਤ (Ashok Pandit) ਨੇ ਇਸ ਟਵੀਟ ‘ਤੇ ਕਾਂਗਰਸ ਨੇਤਾ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਉਸ ਦਾ ਜਵਾਬ ਦਿੰਦੇ ਹੋਏ ਫਿਲਮ ਨਿਰਮਾਤਾ ਨੇ ਲਿਖਿਆ, ”ਤੁਸੀਂ 2014 ਤੋਂ ਨਾਖੁਸ਼ ਹੋ। ਕੁਝ ਨਵਾਂ ਕਰੋ

Exit mobile version