Site icon TheUnmute.com

ਦੂਸਰੇ ਕਿਸਾਨਾਂ ਤੋ ਵੱਧ ਆਮਦਨ ਕਮਾ ਰਿਹਾ ਗੁਰਦਾਸਪੁਰ ਦਾ ਕਿਸਾਨ, ਨਵੀਂ ਤਕਨੀਕ ਨਾਲ ਕਰ ਰਿਹਾ ਖੇਤੀ

25 ਅਕਤੂਬਰ 2024: ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ‘ਚੋ ਬਾਹਰ ਕੱਢਣ ਲਈ ਸਰਕਾਰ ਅਤੇ ਖੇਤੀ ਵਿਭਾਗ (agriculture department)  ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ, ਇਸ ਵਿਚਾਲੇ ਉਹ ਇਲਾਕੇ ਜਿੱਥੇ ਸ਼ੂਗਰ ਮਿਲਾ ਹਨ ਉਥੇ ਕਿਸਾਨਾਂ (farmers) ਨੂੰ ਗੰਨੇ ਦੀ ਕਾਸ਼ਤ ਲਈ ਪ੍ਰੇਰਿਆ ਜਾ ਰਿਹਾ ਹੈ, ਉਥੇ ਹੀ ਇਸ ਵਿਚਾਲੇ ਕਈ ਐਸੇ ਵੀ ਅਗਾਹਵਧੂ ਕਿਸਾਨ ਹਨ ਜੋ ਗੰਨੇ ਦੀ ਫ਼ਸਲ ਦੀ ਕਾਸ਼ਤ ਕਰ ਰਹੇ ਹਨ ਅਤੇ ਨਵੀਂ ਤਕਨੀਕ ਨਾਲ ਇਸ ਖੇਤੀ ਨੂੰ ਅਪਣਾ ਰਹੇ ਹਨ ਅਤੇ ਚੌਖਾ ਪੈਸਾ ਵੀ ਕਮਾ ਰਹੇ ਹਨ, ਇਹ ਮਿਸਾਲ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਪਿੰਡ ਭਾਮੜੀ ਦੇ ਕਿਸਾਨ ਹਰਿੰਦਰ ਸਿੰਘ ਰਿਆੜ ਨੇ ਜੋ ਗੰਨੇ ਦੀ ਬਿਜਾਈ ਸਿਆੜਾਂ ਦੇ ਰਿਵਾਇਤੀ ਢੰਗ ਦੀ ਥਾਂ ਖਾਲ਼ੀ ਜਾਂ ਟਰੈਂਚ ਵਿਧੀ ਨਾਲ ਕਰ ਰਿਹਾ ਹੈ । ਉਥੇ ਹੀ ਕਿਸਾਨ ਦਾ ਕਹਿਣਾ ਹੈ ਕੀ ਇਸ ਤਕਨੀਕ ਨਾਲ ਜਿੱਥੇ ਪਾਣੀ ਦੀ ਖਪਤ ਸਿਰਫ਼ ਤੀਸਰਾ ਹਿੱਸਾ ‘ਚ ਹੁੰਦੀ ਹੈ,ਅਤੇ ਝਾੜ-ਝਾੜ ਵੀ ਵਧ ਹੈ। ਅਤੇ ਵਿਸ਼ੇਸ਼ ਇਹ ਹੈ ਕੀ ਇਸ ਤਕਨੀਕ ਨਾਲ ਉਹ ਗੰਨੇ ਦੇ ਨਾਲ ਹੀ ਦੋਹਰੀ ਫ਼ਸਲ ਵੀ ਲਗਾ ਸਕਦੇ ਹਨ ਅਤੇ ਕਮਾਈ ਵੀ ਦੁੱਗਣੀ ਹੋ ਜਾਂਦੀ ਹੈ।

Exit mobile version