July 2, 2024 10:11 pm
cheema

ਚੰਨੀ ਸਰਕਾਰ ਵਲੋਂ ਬਿਜਲੀ ਸਸਤੀ ਕਰਨ ਨੂੰ ਲੈ ਕੇ ਅਕਾਲੀ ਦਲ ਨੇ ਦਿੱਤਾ ਇਹ ਜਵਾਬ

ਚੰਡੀਗੜ੍ਹ; ਚੰਨੀ ਸਰਕਾਰ ਦੇ ਬਿਜਲੀ ਸਸਤੀ ਕਰਨ ਦੇ ਫੈਸਲੇ ਤੇ ਸ਼ਿਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਘੇਰਿਆ ਹੈ। ਅਕਾਲੀ ਦਲ ਦੇ ਵਿਧਾਇਕ ਦਲਜੀਤ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਮੁੱਖ ਮੰਤਰੀ ਚੰਨੀ ਨੇ ਇਹ ਸਸਤੀ ਬਿਜਲੀ ਦਾ ਐਲਾਨ ਨਹੀਂ ਕੀਤਾ ਜਦੋਕਿ ਪੰਜਾਬ ਦੀ ਜਨਤਾ ਨਾਲ ਧੋਖਾ ਕੀਤਾ ਹੈ। ਚੀਮਾ ਨੇ ਕਿਹਾ ਕਿ ਬਿਜਲੀ ਸਸਤੀ ਕਰਨ ਦਾ ਵਾਅਦਾ ਕਾਂਗਰਸ ਨੇ 2017 ਵਿਚ ਵੀ ਕੀਤਾ ਸੀ, ਪਰ ਪੋਣੇ 5 ਸਾਲ ਤੱਕ 35 ਫੀਸਦੀ 12 ਤੋਂ ਜਿਆਦਾ ਵਾਰ ਵਧਾ ਕੇ ਬਿਜਲੀ ਬਿੱਲ ਵਸੂਲ ਕੀਤੇ। ਉਨ੍ਹਾਂ ਨੇ ਕਿਹਾ ਕਿ ਚੋਣਾਂ ਆਉਣ ਵਾਲਿਆਂ ਹਨ, ਇਸ ਲਈ ਬਿਜਲੀ ਬਿੱਲਾ ਨੂੰ ਲੈ ਕੇ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਰਾਜ ਵਿਚ ਵਿਧਾਨ ਸਭਾ ਚੋਣਾਂ ਨੂੰ ਨਜਦੀਕੀ ਦੇਖਦੇ ਹੀ ਕਾਂਗਰਸ ਨੇ ਬਿਜਲੀ ਵਿਚ ਕਟੌਤੀ ਕਰ ਕੇ ਲੋਕਾਂ ਨੂੰ ਆਪਣੇ ਵਲ ਕਰਨੇ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਇਹ ਫੈਸਲਾ ਸਿਰਫ ਚੋਣਾ ਜ਼ੁਲਮ ਹੈ। ਦੱਸਦਈਏ ਕਿ ਪੰਜਾਬ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਅੱਜ ਚੰਨੀ ਸਰਕਾਰ ਨੇ ਬਿਜਲੀ ਸਸਤੀ ਕਰ ਕੇ ਰਾਜ ਦੇ ਲੋਕਾਂ ਨੂੰ ਦੀਵਾਲੀ ਦਾ ਤੋਫਾ ਦਿੱਤਾ ਹੈ। ਚੰਨੀ ਸਰਕਾਰ ਨੇ ਜਿਥੇ ਇਕ ਪਾਸੇ ਰਾਜ ਦੇ ਕਰਮਚਾਰੀਆਂ ਦੇ ਡੀ.ਏ ਵਿਚ 11 ਫੀਸਦੀ ਦਾ ਵਾਧਾ ਕੀਤਾ ਹੈ, ਉਥੇ ਹੀ ਉਨ੍ਹਾਂ ਨੇ ਰਾਜ ਦੇ ਲੋਕਾਂ ਲਈ ਬਿਜਲੀ ਸਸਤੀ ਕਰ ਦਿਤੀ ਹੈ। ਜਿਸ ਦੇ ਤਹਿਤ ਹੁਣ ਲੋਕਾਂ ਨੂੰ ਆਉਣ ਵਾਲੇ ਜਿਆਦਾ ਬਿੱਲਾ ਵਿਚ ਕਟੌਤੀ ਮਿਲੇਗੀ।