July 9, 2024 1:02 am
cm channi

ਸੀ.ਐੱਮ.ਚੰਨੀ ਅਤੇ ਸਿੱਧੂ ਦੀ ਬੈਠਕ ਤੋਂ ਬਾਅਦ ਹਰੀਸ਼ ਚੋਧਰੀ ਨੇ ਦਿੱਤਾ ਇਹ ਜਵਾਬ

ਚੰਡੀਗੜ੍ਹ; ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੇ ਤਿੱਖੇ ਹਮਲਿਆਂ ਨੇ ਕਾਂਗਰਸ ‘ਚ ਹੜਕੰਪ ਮਚਾ ਦਿੱਤਾ ਹੈ। ਸਿੱਧੂ ਨੇ ਸੋਮਵਾਰ ਨੂੰ ਇਕ ਵਾਰ ਫਿਰ ਪ੍ਰੈੱਸ ਕਾਨਫਰੰਸ ਕਰਕੇ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਿਆ। ਇਸ ਤੋਂ ਬਾਅਦ ਰਾਜ ਭਵਨ ਦੇ ਗੈਸਟ ਹਾਊਸ ‘ਚ ਸੀ.ਐਮ ਚਰਨਜੀਤ ਚੰਨੀ ਅਤੇ ਸਿੱਧੂ ਵਿਚਾਲੇ ਮੀਟਿੰਗ ਹੋਈ। ਇਸ ਮੌਕੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਸਨ। ਮੀਟਿੰਗ ਤੋਂ ਬਾਅਦ ਫੈਸਲਾ ਕੀਤਾ ਗਿਆ ਕਿ ਅਗਲੇ 2-3 ਦਿਨਾਂ ‘ਚ ਸਿੱਧੂ ਤੇ ਚੰਨੀ ਵਿਚਾਲੇ ਮਤਭੇਦਾਂ ਦੇ ਕਾਰਨਾਂ ਨੂੰ ਸਾਫ ਕਰ ਦਿੱਤਾ ਜਾਵੇਗਾ। ਚੌਧਰੀ ਨੇ ਖੁਦ ਇਸ ਦੀ ਜ਼ਿੰਮੇਵਾਰੀ ਲਈ ਹੈ। ਮੀਟਿੰਗ ਵਿੱਚ ਸਿੱਧੂ ਦੇ ਕਰੀਬੀ ਮੰਤਰੀ ਪਰਗਟ ਸਿੰਘ ਵੀ ਮੌਜੂਦ ਸਨ।

ਮੀਟਿੰਗ ਤੋਂ ਬਾਅਦ ਬਾਹਰ ਆਏ ਮੰਤਰੀ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਵਿੱਚ ਸਭ ਠੀਕ ਹੈ। ਕੁਝ ਮੁੱਦਿਆਂ ‘ਤੇ ਗੱਲਬਾਤ ਹੋਈ ਹੈ, ਜਿਸ ਦਾ ਫੈਸਲਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਅਦਬੀ ਅਤੇ ਨਸ਼ਿਆਂ ਦੇ ਮਾਮਲੇ ਵਿੱਚ ਜੇਕਰ ਕੋਈ ਅਧਿਕਾਰੀ ਕਾਰਵਾਈ ਵਿੱਚ ਅੜਿੱਕਾ ਬਣਦਾ ਹੈ ਤਾਂ ਸਰਕਾਰ ਉਸ ਨੂੰ ਵੀ ਹਟਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਰੀਸ਼ ਚੌਧਰੀ ਹੁਣ ਸਾਰਾ ਮਾਮਲਾ ਖੁਦ ਦੇਖ ਰਹੇ ਹਨ। ਇਸ ਲਈ ਜਲਦੀ ਹੀ ਹੱਲ ਆ ਜਾਵੇਗਾ। ਇਹ ਗੱਲ ਅਹਿਮ ਹੈ ਕਿਉਂਕਿ ਸਿੱਧੂ ਡੀਜੀਪੀ ਅਤੇ ਐਡਵੋਕੇਟ ਜਨਰਲ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ।