July 5, 2024 10:50 pm

ਅਫਗਾਨਿਸਤਾਨ ‘ਚ ਜੁਮੇ ਦੀ ਨਵਾਜ਼ ਦੌਰਾਨ ਤੀਜਾ ਧਮਾਕਾ, 3 ਦੀ ਮੌਤ 12 ਜਖਮੀ

ਚੰਡੀਗੜ੍ਹ 13 ਨਵੰਬਰ 2021 : ਪੂਰਵੀ ਅਫਗਾਨਿਸਤਾਨ ਦੇ ਨਾਗਾਰਹਾਰ ਪ੍ਰਾਤ ਵਿਚ ਸ਼ੁਕਰਵਾਰ ਨੂੰ ਸਪਿਨ ਘਰ ਦੀ ਮਸਜਿਦ ਦੀ ਵਿਚ ਹੋਏ ਬਲਾਸਟ ਦੌਰਾਨ 3 ਲੋਕਾਂ ਦੀ ਮੌਤ ਹੋ ਗਈ ਜਦਕਿ 12 ਤੋਂ ਜਿਆਦਾ ਲੋਕ ਜ਼ਖਮੀ ਹੋ ਗਏ, ਇਸ ਦੇ ਨਾਲ ਹੀ ਦੱਸ ਦਈਏ ਕਿ 5 ਹਫਤਿਆਂ ਵਿਚ ਇਹ ਤੀਜੀ ਵਾਰ ਹੈ ਜਦੋ ਅੱਤਵਾਦੀਆਂ ਵਲੋਂ ਜੁਮੇ ਦੀ ਨਵਾਜ ਵਿਚ ਸ਼ਾਮਿਲ ਹੋਣ ਆਏ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਅਲ ਜਜੀਰਾ ਦੀ ਰਿਪੋਰਟ ਦੇ ਮੁਤਾਬਕ ਮਸਜਿਦ ਦੇ ਕੋਲ ਹੀ ਰਹਿਣ ਵਾਲੇ ਅਟਲ ਸ਼ਿਨਵਾਰੀ ਨੇ ਦੱਸਿਆ ਕਿ ਧਮਾਕਾ ਦੁਪਹਿਰ 1.30 ਵਜੇ ਦੇ ਨਜਦੀਕ ਹੋਇਆ, ਧਮਾਕਾ ਮਸਜਿਦ ਦੇ ਅੰਦਰ ਕੀਤਾ ਗਿਆ, ਤਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਨਿਸ਼ਾਨਾ ਬਣਾਇਆ ਸਕੇ,

ਇਸ ਤੋਂ ਪਹਿਲਾ 15 ਅਕਤੂਬਰ ਨੂੰ ਕੰਧਾਰ ਵਿਚ ਸ਼ਿਆ ਸਮੁਦਾਏ ਦੀ ਮਸਜਿਦ ਵਿਚ ਜੁਮੇ ਦੇ ਦਿਨ ਹੀ ਧਮਾਕਾ ਕੀਤਾ ਗਿਆ ਸੀ, ਇਸ ਧਮਾਕੇ ਵਿਚ 37 ਲੋਕਾਂ ਦੀ ਮੌਤ ਹੋ ਗਈ ਸੀ,ਜਦਕਿ 50 ਤੋਂ ਜਿਆਦਾ ਲੋਕੀ ਜਖਮੀ ਹੋਏ ਸਨ, ਧਮਾਕਾ ਜੁਮੇ ਦੀ ਨਵਾਜ ਦੇ ਦੌਰਾਨ ਹੋਇਆ ਸੀ, ਇਹ ਦੂਜੀ ਵਾਰ ਸੀ, ਜਦੋ ਅਫਗਾਨਿਸਤਾਨ ਵਿਚ ਸ਼ੁਕਰਵਾਰ ਨੂੰ ਸ਼ਿਆ ਮਸਜਿਦ ਨੂੰ ਨਿਸ਼ਾ ਬਣਾਇਆ ਗਿਆ ਸੀ, 8 ਨਵੰਬਰ ਨੂੰ ਅਫਗਾਨਿਸਤਾਨ ਦੇ ਕੁੰਦੁਜ਼ ਸ਼ਹਿਰ ਮਿਆ ਮਸਜਿਦ ਵਿਚ ਨਵਾਜ ਦੌਰਾਨ ਧਮਾਕਾ ਹੋਇਆ ਸੀ, ਇਸ ਵਿਚ 100 ਲੋਕਾਂ ਦੀ ਮੌਟ ਹੋਈ ਸੀ, ਜਦਕਿ ਦਰਜਨਾਂ ਲੋਕੀ ਜਖਮੀ ਹੋਏ ਸਨ, ਰਿਪੋਰਟ ਦੇ ਮੁਤਾਬਕ ਧਮਾਕੇ ਦੌਰਾਨ ਮਸਜਿਦ ਵਿਚ 300 ਲੋਕੀ ਮੌਜੂਦ ਸਨ,